ਤਲਵੰਡੀ ਭਾਈ ਦੇ 13 ਵਾਰਡਾਂ ਵਿਚੋਂ 9 'ਤੇ ਕਾਂਗਰਸ ਜੇਤੂ - ਤਲਵੰਡੀ ਭਾਈ
ਫ਼ਿਰੋਜ਼ਪੁਰ: ਨਗਰ ਕੌਂਸਲ ਤਲਵੰਡੀ ਭਾਈ 'ਤੇ ਸੱਤਾਧਾਰੀ ਕਾਂਗਰਸ ਪਾਰਟੀ ਨੇ ਕਬਜ਼ਾ ਕਰ ਲਿਆ। ਨਗਰ ਕੌਂਸਲ ਦੇ 13 ਵਾਰਡਾਂ ਵਿੱਚੋਂ ਕਾਂਗਰਸ ਨੇ 9 ਵਾਰਡਾਂ ਤੇ ਜਿੱਤ ਦਰਜ ਕੀਤੀ ਹੈ। 3 ਵਾਰਡਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਹਨ ਅਤੇ 1 ਆਪ ਦੇ ਉਮੀਦਵਾਰ ਦੀ ਵੀ ਜਿੱਤ ਹੋਈ ਹੈ।ਬੀਜੇਪੀ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਆਪਣਾ ਖਾਤਾ ਖੋਲ੍ਹ ਲਿਆ। ਇਸ ਮੌਕੇ ਤਰਸੇਮ ਸਿੰਘ ਮਾਹਲਾ ਸਾਬਕਾ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ।