ਨਗਰ ਕੌਂਸਲ ਚੋਣਾਂ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਕਾਂਗਰਸ ਹੋਈ ਕਾਬਜ਼
ਬਰਨਾਲਾ: 14 ਫਰਵਰੀ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜੇਕਰ ਗੱਲ ਬਰਨਾਲਾ ਸ਼ਹਿਰ ਦੇ 31 ਵਾਰਡਾਂ ਵਿੱਚੋਂ 16 'ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਜਦੋਂਕਿ 8 ਵਾਰਡਾਂ 'ਤੇ ਆਜ਼ਾਦ, 4 'ਤੇ ਅਕਾਲੀ ਦਲ ਅਤੇ 3 ਵਾਰਡਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਹਨ। ਤਪਾ ਸ਼ਹਿਰ ਵਿੱਚ 15 ਵਾਰਡਾਂ ਵਿੱਚੋਂ 6 'ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ, ਜਦੋਂਕਿ 6 ਵਾਰਡਾਂ 'ਤੇ ਆਜ਼ਾਦ ਉਮੀਦਵਾਰ ਜਿੱਤੇ ਹਨ ਅਤੇ 3 ਵਾਰਡਾਂ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਹੋਈ ਹੈ। ਧਨੌਲਾ ਕਸਬੇ ਦੇ 13 ਵਾਰਡਾਂ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਹਨ। ਭਦੌੜ ਕਸਬੇ ਵਿਚ 13 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ 6 ਵਾਰਡਾਂ 'ਤੇ ਕਾਬਜ਼ ਹੋਈ ਹੈ, ਜਦੋਂਕਿ 3 ਉੱਪਰ ਸ਼੍ਰੋਮਣੀ ਅਕਾਲੀ ਦਲ ਅਤੇ 4 'ਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਇਨ੍ਹਾਂ ਚੋਣਾਂ ਵਿੱਚ ਜਿੱਤੇ ਵੱਖੋ ਵੱਖਰੇ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਜਿੱਤ ਤੋਂ ਬਾਅਦ ਜਸ਼ਨ ਮਨਾਏ ਜਾ ਰਹੇ ਹਨ।