ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਕਬਜ਼ਾ ਕਰੇਗੀ ਕਾਂਗਰਸ: ਆਸ਼ਾ ਕੁਮਾਰੀ - Punjab news
ਲੁਧਿਆਣਾ: ਬੀਤੇ ਦਿਨ ਰਵਨੀਤ ਬਿੱਟੂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਕਬਜ਼ਾ ਕਰੇਗੀ ਅਤੇ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾਣਗੇ। ਅਕਾਲੀ ਦਲ ਦੇ ਉਮੀਦਵਾਰ ਰਮੇਸ਼ਇੰਦਰ ਗਰੇਵਾਲ ਬਾਰੇ ਬੋਲਦਿਆਂ ਆਸ਼ਾ ਕੁਮਾਰੀ ਨੇ ਕਿਹਾ ਕਿ 23 ਮਈ ਨੂੰ ਜੋ ਨਤੀਜੇ ਆਉਣਗੇ ਉਨ੍ਹਾਂ ਤੋਂ ਸਾਫ਼ ਹੋ ਜਾਵੇਗਾ ਕਿ ਆਖ਼ਰਕਾਰ ਕੌਣ ਲੁਧਿਆਣਾ ਸੀਟ ਤੋਂ ਬਾਜ਼ੀ ਮਾਰਦਾ ਹੈ।