ਚਾਰੇ ਪਾਸਿਓਂ ਘਿਰੇ ਸਿੱਧੂ, ਦੁਤਕਾਰ ਤੋਂ ਬਾਅਦ ਹੁਣ ਕੌਣ ਮੰਗ ਰਿਹੈ ਖੈਰ? - ਆਸ਼ਾ ਕੁਮਾਰੀ
ਸਿੱਧੂ 'ਤੇ ਕੈਪਟਨ ਵਿਚਕਾਰ ਛਿੜੀ ਜੰਗ 'ਕਾਰਨ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਜਪਾ ਦੇ ਹਰਿਆਣਾ ਤੋਂ ਮੰਤਰੀ ਅਨਿਲ ਵਿਜ ਨੇ ਤਾਂ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ 'ਚ ਸ਼ਾਮਲ ਹੋਣ ਦੀ ਸਲਾਹ ਦੇ ਦਿੱਤੀ ਹੈ। ਸੂਬਾ ਕਾਂਗਰਸ ਵਿਚਕਾਰ ਚੱਲ ਰਹੀ ਇਸ ਤਕਰਾਰ ਦਾ ਨੋਟਿਸ ਪਾਰਟੀ ਹਾਈ ਕਮਾਨ ਨੇ ਵੀ ਲਿਆ ਹੈ ਤੇ ਕਾਂਗਰਸ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਤੋਂ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ।