ਕਾਂਗਰਸੀ ਸਰਪੰਚ ਦੇ ਸਾਥੀਆਂ ਨੇ ਪੱਤਰਕਾਰ ਨੂੰ ਅਗਵਾ ਕਰ ਕੀਤੀ ਕੁੱਟਮਾਰ - Jalandhar news update
ਜਲੰਧਰ: ਭੋਗਪੁਰ ਦੇ ਪਿੰਡ ਭਟਨੂਰਾ ਵਿੱਚ ਕਾਂਗਰਸੀ ਸਰਪੰਚ ਦੇ ਸਾਥੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਸੱਤਾ ਦੇ ਨਸ਼ੇ ਵਿੱਚ ਚੂਰ ਕਾਂਗਰਸੀ ਸਰਪੰਚ ਸਰਬਜੀਤ ਸਿੰਘ ਦੇ ਸਾਥੀਆਂ ਨੇ ਸਰਪੰਚ ਦੀ ਸ਼ਹਿ ਉੱਤੇ ਪੱਤਰਕਾਰ ਨੂੰ ਅਗਵਾ ਕਰ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪੱਤਰਕਾਰ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜ ਨਿਕਲਿਆ। ਆਦਮਪੁਰ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੱਤਰਕਾਰ ਉੱਤੇ ਹੋਏ ਹਮਲੇ ਦੀ ਜਾਂਚ ਕਰਕੇ ਛੇਤੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।