ਕਾਂਗਰਸ ਵਾਅਦਿਆਂ ਤੋਂ ਮੁੱਕਰੀ, ਇਰਾਦਿਆਂ ਤੋਂ...ਟੀਮ ਛੱਡਣ ਲੱਗੀ ਕੈਪਟਨ ਦਾ ਸਾਥ - ਗੁਰਮੀਤ ਖੁੱਡੀਆਂ
ਮੁਕਤਸਰ ਸਾਹਿਬ : ਸੀਨੀਅਰ ਕਾਂਗਰਸੀ ਆਗੂ ਗੁਰਮੀਤ ਖੁੱਡੀਆਂ ਨੇ ਕਿਹਾ ਬੇਅਦਬੀ ਮੁੱਦੇ ਤੇ ਨਸ਼ੇ ਦੇ ਮੁੱਦਾ ਉਤੇ ਜੋ ਅਸੀਂ ਵਿਸ਼ਵਾਸ ਦਵਾਇਆ ਸੀ ਕੀ ਅਸੀਂ ਜੜ੍ਹੋਂ ਖ਼ਤਮ ਕਰ ਦੇਵਾਂਗੇ ਪਰ ਅਸੀਂ ਕੁਝ ਨਹੀਂ ਕਰ ਸਕੇ ਇਸ ਨਾਲ ਸਾਡਾ ਸ਼ਰਮ ਨਾਲ ਸਿਰ ਝੁਕਦਾ ਹੈ। ਖੁੱਡੀਆਂ ਇਸੇ ਕਰ ਕੇ ਮੈਂ ਕਾਂਗਰਸ ਪਾਰਟੀ ਨੂੰ ਕਿਹਾ ਅਲਵਿਦਾ ਕਹਿ ਰਿਹਾ ਹਾਂ। ਇਥੇ ਦੱਸਦਈਏ ਕਿ ਗੁਰਮੀਤ ਖੁੱਡੀਆਂ ਮੁਕਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਚੋਣ ਲੜ ਚੁੱਕੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਸਾਰੇ ਰਲੇ ਹੋਏ ਹਨ। ਸਭ ਤੋਂ ਵੱਡਾ ਜਿਹੜਾ ਮੁੱਦਾ ਜਿਹੜੇ ਕਿਸਾਨੀ ਕਰਜ਼ੇ ਦਾ ਸੀ ਕਿਸਾਨਾਂ ਨੂੰ ਲੋਕਾਂ ਨੂੰ ਅਫਸਰਸ਼ਾਹੀ ਨਾਲ ਰਲੇ ਹੁੰਦੇ ਹਨ ਉਹ ਲੋਕ ਕਰਵਾ ਗਏ ਹਨ ਜਿਹੜੇ ਲੋਕਾਂ ਨੂੰ ਲੋੜ ਸੀ ਛੋਟੇ ਛੋਟੇ ਜ਼ਿਮੀਂਦਾਰਾਂ ਨੂੰ ਖ਼ਾਸ ਕਰਕੇ ਜਿਹੜੇ ਲੰਬੀ ਹਲਕੇ ਦਾ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬੇਇਨਸਾਫ਼ੀ ਹੋਈ ਹੈ।
Last Updated : Jul 28, 2021, 12:54 PM IST