ਕਾਂਗਰਸ ਨੀਂਹ ਪੱਥਰ ਰੱਖਣ ਵਾਲੀ ਪਾਰਟੀ ਬਣ ਕੇ ਰਹਿ ਗਈ: ਰਾਜੂ ਖੰਨਾ - ਗੁਰਪ੍ਰੀਤ ਸਿੰਘ ਰਾਜੂ ਖੰਨਾ
ਸ੍ਰੀ ਫ਼ਤਿਹਗੜ੍ਹ ਸਾਹਿਬ: ਅਮਲੋਹ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਬ ਡਵੀਜ਼ਨ ਕੰਪਲੈਕਸ ਦਾ ਕੈਬਿਨੇਟ ਮੰਤਰੀ ਬ੍ਰਹਮਾ ਮਹਿੰਦਰਾ ਵੱਲੋਂ ਰੱਖੇ ਨੀਂਹ ਪੱਥਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਇਸਨੂੰ ਸਿਰਫ ਸਿਆਸੀ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੇਕਟ ਦਾ ਹੁਣ ਤੱਕ ਨਕਸ਼ਾ ਪਾਸ ਨਹੀਂ ਹੋਇਆ ਅਤੇ ਕੋਈ ਟੈਂਡਰ ਤੱਕ ਨਹੀ ਹੋਇਆ। ਉਹ ਸਿਆਸੀ ਡਰਾਮਾ ਨਹੀਂ ਤਾਂ ਕੀ ਹੈ, ਕਾਂਗਰਸ ਸਰਕਾਰ ਹੁਣ ਬਸ ਨੀਂਹ ਪੱਥਰਾਂ ਵਾਲੀ ਸਰਕਾਰ ਬਣਕੇ ਹੀ ਰਹਿ ਗਈ ਹੈ ਜਿਸਨੇ ਨੀਂਹ ਪੱਥਰ ਹੀ ਰੱਖੇ ਹਨ ਕੀਤਾ ਕੁੱਝ ਨਹੀਂ ਹੈ।