ਸੁਖਬੀਰ ਬਾਦਲ ’ਤੇ ਹਮਲੇ ’ਚ ਕਾਂਗਰਸ ਦਾ ਕੋਈ ਰੋਲ ਨਹੀਂ: ਵੇਰਕਾ - ਕਾਂਗਰਸ ਪਾਰਟੀ ਦਾ ਕੋਈ ਰੋਲ ਨਹੀਂ
ਅੰਮ੍ਰਿਤਸਰ: ਅਕਾਲੀ ਦਲ ਵੱਲੋਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਮੁੱਦੇ ’ਤੇ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਤੀਕਰਮ ਦਿੰਦਿਆ ਕਿਹਾ ਕਿ ਇਹ ਤਾਂ 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਵਾਲੀ ਕਹਾਵਤ ਸਹੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਥੇ ਸੈਂਕੜੇ ਦੀ ਤਦਾਦ ਵਿੱਚ ਅਕਾਲੀ ਦਲ ਦੇ ਵਲੰਟੀਅਰ ਪਹਿਲਾਂ ਹੀ ਇਕੱਠੇ ਹੋਏ ਸਨ। ਉਸ ਸਮੇਂ ਅਜ਼ਾਦ ਉਮੀਦਵਾਰ ਤੇ ਕਾਂਗਰਸੀ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਰਹੇ ਸਨ। ਉਨ੍ਹਾਂ ਨੂੰ ਅਕਾਲੀ ਦਲ ਦੇ ਵਲੰਟੀਅਰਾਂ ਨੇ ਜ਼ਬਰਦਸਤੀ ਖਦੇੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਵਰਕਰਾਂ ਨੇ ਪਹਿਲਾਂ ਗੋਲੀਆਂ ਚਲਾਈਆਂ, ਜਦਕਿ ਕਾਂਗਰਸ ਵਰਕਰ ਨਿਹੱਥੇ ਸਨ।