ਕਾਂਗਰਸ ਪਾਰਟੀ 'ਚ ਸੱਚ ਬੋਲਣ ਵਾਲਿਆਂ ਦੀ ਕੋਈ ਕਦਰ ਨਹੀਂ: ਸਿਮਰਜੀਤ ਸਿੰਘ ਬੈਂਸ - ਕਾਂਗਰਸ ਪਾਰਟੀ
ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪਾਰਟੀ ਵਰਕਰਾਂ ਦੇ ਧੰਨਵਾਦ ਸਮਾਗਮ 'ਚ ਹਿੱਸਾ ਲੈਣ ਸਮਰਾਲਾ ਪੁੱਜੇ। ਇਥੇ ਉਨ੍ਹਾਂ ਨੇ ਪਾਰਟੀ 'ਚ ਸ਼ਮੂਲੀਅਤ ਕਰਨ ਵਾਲੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ। ਸਿਮਰਜੀਤ ਬੈਂਸ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਦੀ ਨੂੰ ਪਸੰਦ ਕਰਦਿਆਂ ਵੱਡੀ ਗਿਣਤੀ 'ਚ ਅਕਾਲੀ ਤੇ ਕਾਂਗਰਸੀ ਵਰਕਰ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋਏ ਹਨ। ਕਾਂਗਰਸੀਆਂ ਵੱਲੋਂ ਖ਼ੁਦ ਦੀ ਪਾਰਟੀ ਦਾ ਵਿਰੋਧ ਕਰਨ 'ਤੇ ਬੋਲਦੇ ਹੋਏ ਬੈਂਸ ਨੇ ਆਖਿਆ ਕਿ ਬਾਜਵਾ ਤੇ ਦੂਲੋ ਨੇ ਸਹੀ ਕਿਹਾ ਹੈ,ਕਿਉਂਕਿ ਸੀਐਮ ਆਪਣੇ ਮੰਤਰੀਆਂ ਦੀ ਗੱਲ ਨਹੀਂ ਸੁਣਦੇ। ਕੈਪਟਨ ਸਾਹਿਬ ਜਨਤਾ ਦੀ ਭਲਾਈ ਲਈ ਨਹੀਂ ਸਗੋਂ ਮੌਜ ਮਸਤੀ ਕਰਨ ਲਈ ਮੁੱਖ ਮੰਤਰੀ ਬਣੇ ਹਨ। ਹੁਣ ਪੰਜਾਬ 'ਚ ਕਾਨੂੰਨ ਨਾਂਅ ਦੀ ਚੀਜ਼ ਨਹੀਂ ਹੈ, ਭਾਵੇਂ ਲੋਕ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਜਾਂ ਨਸ਼ੇ ਨਾਲ ਮਰਨ। ਨਵਜੋਤ ਸਿੰਘ ਸਿੱਧੂ ਵੀ ਸੱਚ ਬੋਲਣ ਦੀ ਸਜ਼ਾ ਭੁਗਤ ਰਹੇ ਹਨ। ਬੈਂਸ ਨੇ ਕਿਹਾ, "ਕਾਂਗਰਸ ਤੇ ਅਕਾਲੀ ਦਲ ਬਾਦਲ 'ਚ ਸੱਚ ਬੋਲਣ ਵਾਲਿਆਂ ਕੋਈ ਕਦਰ ਨਹੀਂ ਹੈ।