ਬਠਿੰਡਾ ਵਿੱਚ ਕਾਂਗਰਸ ਪਾਰਟੀ ਨੇ ਸੰਡੇ ਸੇਲ ਨੂੰ ਥਾਂ ਦੇਣ ਦਾ ਕੀਤਾ ਐਲਾਨ - bathinda news
ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਲੱਗਣ ਵਾਲੀ ਸੰਡੇ ਸੇਲ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਹਟਾਇਆ ਗਿਆ ਸੀ। ਇਸ ਸੰਬਧ 'ਚ ਬਠਿੰਡਾ ਦੇ ਕਾਂਗਰਸ ਦੇ ਵਰਕਰ ਜੈਜੀਤ ਸਿੰਘ ਜੌਹਲ ਤੇ ਕੇਵਲ ਕ੍ਰਿਸ਼ਨ ਅਗਰਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਇਸ 'ਚ ਉਨ੍ਹਾਂ ਨੇ ਸੰਡੇ ਸੇਲ ਨੂੰ ਹਟਾਏ ਜਾਣ ਬਾਰੇ ਦੱਸਿਆ ਤੇ ਕਿਹਾ ਕਿ ਸੰਡੇ ਸੇਲ ਨਾਲ ਗ਼ਰੀਬਾਂ ਨੂੰ ਜਬਰਨ ਟੈਕਸ ਦੇਣਾ ਪੈ ਰਿਹਾ ਸੀ ਤੇ ਰਾਹਗੀਰਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਸੀ। ਸੂਬਾ ਸਰਕਾਰ ਵੱਲੋਂ ਸੰਡੇ ਸੇਲ ਵਾਲਿਆਂ ਨੂੰ ਬੁੱਧਵਾਰ ਤੱਕ ਜਗ੍ਹਾ ਦੇਣ ਦਾ ਐਲਾਨ ਕੀਤਾ ਜਾਵੇਗਾ।