ਬਜਟ 2020 ਨੂੰ ਲੈ ਕੇ ਰਵਨੀਤ ਬਿੱਟੂ ਨੇ ਕੇਂਦਰੀ ਸਰਕਾਰ 'ਤੇ ਲਾਏ ਨਿਸ਼ਾਨੇ - bittu targeted sitharaman about budget 2020
ਲੁਧਿਆਣਾ: ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੇਂਦਰ ਸਰਕਾਰ ਦੇ ਆਗਾਮੀ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਇਸ ਕਰ ਕੇ ਆਮ ਲੋਕਾਂ ਨੂੰ ਰਾਹਤ ਦੀ ਕੋਈ ਉਮੀਦ ਨਹੀਂ ਲੱਗ ਰਹੀ। ਉਨ੍ਹਾਂ ਕਿਹਾ ਕਿ ਅਰੁਣ ਜੇਤਲੀ ਜਦੋਂ ਵਿੱਤ ਮੰਤਰੀ ਸਨ ਉਦੋਂ ਫਿਰ ਵੀ ਉਹ ਆਮ ਲੋਕਾਂ ਬਾਰੇ ਸੋਚ ਲੈਂਦੇ ਸਨ ਪਰ ਨਿਰਮਲਾ ਸੀਤਾਰਮਨ ਦਾ ਕੋਈ ਲੋਕਾਂ ਵੱਲ ਧਿਆਨ ਨਹੀਂ। ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਬਜਟ ਤੋਂ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ, ਉਨ੍ਹਾਂ ਕਿਹਾ ਕਿ ਜੇ ਹਰ ਵਰਗ ਦੁਖੀ ਹੈ। ਲਾਲਾ ਨੇ ਕਿਹਾ ਕਿ ਦੇਸ਼ ਦੇ ਬੈਂਕਾਂ ਦੇ ਹਾਲਾਤ ਖ਼ਰਾਬ ਹਨ, ਬੈਂਕਾਂ ਕੋਲ ਪੈਸੇ ਨਹੀਂ ਹਨ।