ਜੇਟਲੀ ਦੀ ਮੌਤ 'ਤੇ ਕਾਂਗਰਸ ਨੇ ਬਿਆਨ ਕੀਤਾ ਦੁੱਖ - ਸੈਕਟਰੀ ਰਾਜੇਸ਼ਵਰ ਸਿੰਘ ਲਾਲੀ
ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇਹਾਂਤ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਰਾਜੇਸ਼ਵਰ ਸਿੰਘ ਲਾਲੀ ਨੇ ਦੁੱਖ ਪ੍ਰਗਟ ਕੀਤਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਲਾਲੀ ਨੇ ਕਿਹਾ ਅਰੁਣ ਜੇਟਲੀ ਨੇ ਪੰਜਾਬ ਵਿਚ ਲੋਕ ਸਭਾ ਦੀਆ ਚੋਣਾਂ ਲੜੀਆਂ ਸਨ ਅਤੇ ਉਹ ਭਾਰਤ ਦੇ ਵਿੱਤ ਮੰਤਰੀ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੀ ਮੌਤ ਨਾਲ ਬੀਜੇਪੀ ਨੇ ਇੱਕ ਵਧੀਆ ਨੇਤਾ ਗਵਾ ਲਿਆ ਹੈ।