ਕੈਪਟਨ ਦੇ ਅਸਤੀਫ਼ੇ ਤੋਂ ਕਾਂਗਰਸੀ ਵਿਧਾਇਕ ਖੁਸ਼ ਨਹੀਂ: ਵੈਦ - Congress MLA
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫ਼ੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਕਾਂਗਰਸ (Punjab Congress) ਦੋ ਹਿੱਸਿਆ ਵਿੱਚ ਵੰਡੀ ਹੋਈ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਕੁਝ ਵਿਧਾਇਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਨਾਲ ਖੜ੍ਹੇ ਹਨ ਅਤੇ ਕੁਝ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਨਾਲ ਖੜ੍ਹੇ ਨਰਜ਼ ਆ ਰਹੇ ਹਨ। ਉੱਥੇ ਹੀ ਕਾਂਗਰਸੀ ਵਿਧਾਇਕ ਕੁਲਦੀਪ ਵੇਦ ਨੇ ਕਿਹਾ ਕਿ ਕੈਪਨਟ ਅਮਰਿੰਦਰ ਸਿੰਘ ਦਾ ਇਸ ਤਰ੍ਹਾਂ ਅਸਤੀਫ਼ਾ ਲੈਣਾ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੇ ਅਸਤੀਫ਼ੇ ਪਿੱਛੇ ਬਹੁਤ ਵੱਡੇ ਕਾਰਨ ਹਨ। ਉਨ੍ਹਾਂ ਨੇ ਕਿਹਾ ਪਾਰਟੀ ਹਾਈ ਕਮਾਂਡ ਦੇ ਇਸ ਫੈਸਲੇ ਤੋਂ ਜਿਆਦਾ ਤਰ੍ਹਾ ਵਿਧਾਇਕ ਖੁਸ਼ ਨਹੀਂ ਹਨ।