ਪੰਜਾਬ

punjab

ETV Bharat / videos

ਰਾਹੁਲ ਜਿੱਥੇ ਗਏ, ਕਾਂਗਰਸ ਹਾਰੀ: ਮਹੇਸ਼ਇੰਦਰ ਗਰੇਵਾਲ - ਰਾਹੁਲ ਜਿੱਥੇ ਗਏ

By

Published : Feb 4, 2022, 2:09 PM IST

ਲੁਧਿਆਣਾ: ਈਡੀ ਦੀ ਰੇਡ (ED raid) ਅਤੇ ਰਾਹੁਲ ਗਾਂਧੀ ਦੀ ਆਮਦ (Rahul gandhi punjab visit) ਨੂੰ ਲੈ ਕੇ ਮਹੇਸ਼ਇੰਦਰ ਗਰੇਵਾਲ ਨੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਜਿੱਥੇ ਜਾਂਦੇ ਨੇ ਕਾਂਗਰਸ ਨੂੰ ਹਰਾਉਂਦੇ ਨੇ। ਉਨ੍ਹਾਂ ਕਿਹਾ ਕਿ ਸੀਐਮ ਚੰਨੀ ਦੇ ਕਰੀਬੀ ਦੀ ਲੁਧਿਆਣਾ ਵਿੱਚ ਹੋਈਆਂ ਬੀਤੇ ਦਿਨੀਂ ਛਾਪੇਮਾਰੀ ਤੋਂ ਬਾਅਦ ਹੁਣ ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕਰਨ ਨੂੰ ਕਾਂਗਰਸ ਵੱਲੋਂ ਸਿਆਸੀ ਬਦਲਾ ਖੋਰੀ (Political vendetta) ਕਹਿਣਾ ਗਲਤ ਹੈ, ਜਦੋਂਕਿ ਸਭ ਤੋਂ ਪਹਿਲਾਂ ਸਿਆਸੀ ਬਦਲਾਖੋਰੀ ਕਾਂਗਰਸ ਨੇ ਮਜੀਠੀਆ (Majithia) ’ਤੇ ਪਰਚਾ ਦਰਜ ਕਰਕੇ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਨਹੀਂ ਸਗੋਂ ਚੰਨੀ ਦੇ ਜਿਸ ਭਤੀਜੇ ਕੋਲੋਂ ਇਹ ਰਕਮ ਬਰਾਮਦ ਹੋਈ ਹੈ। ਉਹ ਇੰਨੇ ਜੋਗਾ ਨਹੀਂ ਕਿ ਇੰਨੇ ਪੈਸੇ ਰੱਖ ਸਕੇ ਇਸ ਕਰਕੇ ਇਨ੍ਹਾਂ ਪੈਸਿਆਂ ਦੀ ਜਾਂਚ ਹੋਣੀ ਲਾਜ਼ਮੀ ਹੈ।

ABOUT THE AUTHOR

...view details