ਕਾਂਗਰਸੀ ਆਗੂ ਰਮਨ ਜਗਦੰਬਾ ਨੇ ਵਿਧਾਇਕ ਟਿਕਟ ਲਈ ਹਾਈਕਮਾਂਡ ਨੂੰ ਕੀਤੀ ਮੰਗ - ਵਿਧਾਇਕ ਟਿਕਟ
ਲੁਧਿਆਣਾ: ਅੱਜ ਹਲਕਾ ਪੂਰਬੀ ਵਿੱਚੋਂ ਕਾਂਗਰਸ ਆਗੂ ਰਮਨ ਜਗਦੰਬਾ ਵੱਲੋਂ ਵਿਧਾਇਕ ਟਿਕਟ ਲਈ ਹਾਈਕਮਾਂਡ ਤੋਂ ਮੰਗ ਕਰਦਿਆਂ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਸ ਬਾਰੇ ਕਾਂਗਰਸੀ ਨੇਤਾ ਰਮਨ ਜਗਦੰਬਾ ਨੇ ਕਿਹਾ ਉਹ ਕਾਂਗਰਸ ਦੇ ਸੱਚੇ ਵਰਕਰ ਹੋਣ ਨਾਤੇ ਕਰੀਬ 40 ਸਾਲਾਂ ਤੋਂ ਪਾਰਟੀ ਦੀ ਸੇਵਾ ਇਮਾਨਦਾਰੀ ਨਾਲ ਕਰ ਰਹੇ ਹਨ। ਅਜੇ ਤੱਕ ਕਿਸੇ ਵੀ ਕਾਂਗਰਸੀ ਆਗੂ ਵੱਲੋਂ ਪੁੱਛ-ਗਿੱਛ ਨਹੀਂ ਕੀਤੀ। ਆਪਣੇ ਅਤੇ ਆਪਣੇ ਸਾਥੀਆਂ ਦੇ ਕੰਮ ਕਰਵਾਉਣ ਲਈ ਵੀ ਕਾਂਗਰਸੀ ਨੇਤਾਵਾਂ ਦਾ ਅਣਦੇਖਿਆ ਰਿਹਾ l 2002 ਸਾਲ ਵਿੱਚ ਉਨ੍ਹਾਂ ਕਾਂਗਰਸ ਤੋਂ ਕੌਂਸਲਰ ਦੀ ਟਿਕਟ ਲਈ ਮੰਗ ਕੀਤੀ ਪਰ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਮਿਲੀ। ਸਰਪੰਚ ਰਾਜ ਕੁਮਾਰ ਵੱਲੋਂ ਰਮਨ ਜਗਦੰਬਾ ਲਈ ਹਾਈਕਮਾਂਡ ਤੋਂ ਹਲਕਾ ਪੂਰਬੀ ਵਿੱਚ ਟਿਕਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਰਮਨ ਜਗਦੰਬਾ ਕਾਂਗਰਸ ਪਾਰਟੀ ਦੇ ਪੁਰਾਣੇ ਨੇਤਾ ਹਨ। ਹਾਈਕਮਾਂਡ ਨੂੰ ਆਪਣੇ ਪੁਰਾਣੇ ਅਤੇ ਵਫ਼ਾਦਾਰ ਸਾਥੀ ਨੂੰ ਟਿਕਟ ਦੇਣ ਦਾ ਹੱਕ ਬਣਦਾ ਹੈ।