ਮਨ ਮਰਜ਼ੀ ਦੇ ਮਾਲਕ ਸਿੱਧੂ, ਮਨ੍ਹਾ ਕਰਨ ਤੋਂ ਬਾਅਦ ਵੀ ਨਿਕਲੇ ਘਰੋਂ ਬਾਹਰ - ਨਵਜੋਤ ਸਿੰਘ ਸਿੱਧੂ
ਅੰਮ੍ਰਿਤਸਰ: ਕਰਫਿਊ ਕਾਰਨ ਪੰਜਾਬ ਭਰ 'ਚ ਸਖ਼ਤੀ ਕੀਤੀ ਗਈ ਹੈ। ਸਰਕਾਰ ਲੋਕਾਂ ਨੂੰ ਘਰੋਂ ਬਾਹਰ ਜਾਣ ਤੋਂ ਲਗਾਤਾਰ ਰੋਕ ਰਹੀ ਹੈ। ਉੱਥੇ ਹੀ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਸੜਕ ਕੰਢੇ ਕਬੂਤਰਾਂ ਨੂੰ ਚੋਗਾ ਪਾਉਂਦੇ ਹੋਏ ਵਿਖਾਈ ਦਿੱਤੇ। ਸਰਕਾਰ ਦੇ ਮ੍ਹਨਾ ਕਰਨ ਤੋਂ ਬਾਅਦ ਵੀ ਨਵਜੋਤ ਸਿੰਘ ਸਿੱਧੂ ਬਾਹਰ ਘੁੰਮਦੇ ਹੋਏ ਨਜ਼ਰ ਆ ਹੀ ਜਾਂਦੇ ਹਨ।