ਜਲਾਲਾਬਾਦ ’ਚ ਕਾਂਗਰਸੀ ਆਗੂ ਵੱਲੋਂ ਬਸ ਕੰਡਕਟਰ ਨਾਲ ਕੀਤੀ ਗਈ ਕੁੱਟਮਾਰ - ਨੈਸ਼ਨਲ ਹਾਈਵੇ ’ਤੇ ਜਾਮ
ਫਾਜ਼ਿਲਕਾ: ਮੁਫ਼ਤ ਬੱਸ ਸਫ਼ਰ ਦੀ ਸਹੂਲਤ ਉਸ ਵਕਤ ਰੋਡਵੇਜ਼ ਦੇ ਮੁਲਾਜ਼ਮਾਂ ’ਤੇ ਭਾਰੂ ਪੈ ਗਈ ਜਦੋਂ ਕੰਡਕਟਰ ਨੇ ਆਧਾਰ ਕਾਰਡ ਦਿਖਾਉਣ ਦੀ ਮੰਗ ਕੀਤੀ। ਮਹਿਲਾ ਕੋਲ ਆਧਾਰ ਕਾਰਡ ਨਾ ਹੋਣ ਤੇ ਉਸ ਵੱਲੋਂ ਕਾਂਗਰਸੀ ਆਗੂ ਆਪਣੇ ਭਰਾ ਨੂੰ ਫ਼ੋਨ ਕਰ ਦਿੱਤਾ ਗਿਆ। ਬੱਸ ਦੇ ਕੰਡਕਟਰ ਵੱਲੋਂ ਇਲਜ਼ਾਮ ਲਗਾਇਆ ਕਿ ਉਸ ਨਾਲ ਟਿੱਕਟ ਨੂੰ ਲੈ ਕੇ ਮਾਰਕੁੱਟ ਕੀਤੀ ਗਈ ਅਤੇ ਕੱਪੜੇ ਫਾੜ ਦਿੱਤੇ ਗਏ। ਇਸਦੇ ਰੋਸ ਵਜ਼ੋ ਨੈਸ਼ਨਲ ਹਾਈਵੇ ’ਤੇ ਬੱਸ ਨੂੰ ਰੋਕ ਜਾਮ ਲਾ ਦਿੱਤਾ, ਜਿਸ ਦਾ ਸਾਥ ਦਿੰਦੇ ਹੋਏ ਭਰਾਤਰੀ ਜਥੇਬੰਦੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਸਮਰਥਨ ਕੀਤਾ ਗਿਆ।