ਕਾਂਗਰਸ ਵਿਕਾਸ ਕਾਰਜਾਂ ਦੇ ਨਾਂਅ 'ਤੇ ਵਿਖਾਵਾ ਕਰ ਰਹੀ ਹੈ: ਅਕਾਲੀ ਆਗੂ - ਕੈਪਟਨ ਸਰਕਾਰ ਵੱਲੋਂ ਵਿਖਾਵਾ
ਜਲੰਧਰ: ਪਿਛਲੇ ਦਿਨੀਂ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਵੱਲੋਂ ਜਲੰਧਰ 'ਚ ਵਿਕਾਸ ਕੰਮਾਂ ਦੇ ਰੱਖੇ ਨੀਂਹ ਪੱਥਰਾਂ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਹੁਣ ਕਾਂਗਰਸ ਨੂੰ ਵਿਕਾਸ ਕੰਮ ਚੇਤੇ ਆ ਰਹੇ ਹਨ। ਚਾਰ ਸਾਲ ਤੱਕ ਇਹ ਕਾਂਗਰਸੀ ਸੁੱਤੇ ਪਏ ਸਨ। ਜਲੰਧਰ ਦੇ ਕੈਂਟ ਤੋਂ ਕਾਂਗਰਸੀ ਵਿਧਾਇਕ ਨੇ ਰਿਹਾਇਸ਼ੀ ਖੇਤਰਾਂ ਵਿੱਚ ਕੋਈ ਕੰਮ ਨਹੀਂ ਕਰਵਾਇਆ ਹੈ। ਹੁਣ ਜਦੋਂ ਸਰਕਾਰ ਦਾ ਆਖ਼ਰੀ ਸਾਲ ਰਹਿ ਗਿਆ ਹੈ ਤਾਂ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਕੈਪਟਨ ਸਰਕਾਰ ਵੱਲੋਂ ਵਿਖਾਵਾ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੀ ਡੁੱਬਦੀ ਕਿਸ਼ਤੀ ਨੂੰ ਬਚਾ ਸਕਣ।