ਪਾਣੀ ਦੇ ਰੇਟ 'ਚ ਵਾਧਾ ਕੀਤੇ ਜਾਣ 'ਤੇ ਨਗਰ ਨਿਗਮ ਚੰਡੀਗੜ੍ਹ 'ਚ ਕਾਂਗਰਸੀ ਕੌਂਸਲਰਾਂ ਨੇ ਲਾਇਆ ਧਰਨਾ - ਨਗਰ ਨਿਗਮ ਚੰਡੀਗੜ੍ਹ
ਚੰਡੀਗੜ੍ਹ: ਨਗਰ ਨਿਗਮ ਵੱਲੋਂ ਪਾਣੀ ਦੀਆਂ ਵਧਾਈਆਂ ਗਈਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ ਕਾਂਗਰਸੀ ਕੌਂਸਲਰਾਂ ਦਾ ਵਫਦ ਮੇਅਰ ਆਫਿਸ ਮੰਗ ਪੱਤਰ ਦੇਣ ਪਹੁੰਚਿਆ। ਜਿੱਥੇ ਕੌਂਸਲਰਾਂ ਵੱਲੋਂ ਸਰਕਾਰ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ। ਉੱਥੇ ਹੀ ਜਦ ਉਨ੍ਹਾਂ ਮੰਗ ਪੱਤਰ ਦੇਣ ਦੇ ਲਈ ਮੇਅਰ ਆਫਿਸ ਜਾਣਾ ਚਾਹਿਆ ਤਾਂ ਪਤਾ ਲੱਗਾ ਕਿ ਮੰਗ ਪੱਤਰ ਲੈਣ ਲਈ ਮੇਅਰ ਮੌਜੂਦ ਹੀ ਨਹੀਂ ਹਨ, ਇਸ ਤੋਂ ਬਾਅਦ ਕਾਂਗਰਸੀ ਕੌਂਸਲਰ ਮੇਅਰ ਆਫਿਸ ਦੇ ਬਾਹਰ ਹੀ ਧਰਨਾ ਲਗਾ ਕੇ ਬੈਠ ਗਏ। ਕੌਸਲਰ ਦੇਵੇਂਦਰ ਬਬਲਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਾਣੀ ਦੇ ਰੇਟ 3 ਗੁਣਾ ਵਧਾ ਕੇ ਆਮ ਲੋਕਾਂ ਦੀ ਜੇਬ 'ਤੇ ਡਾਕਾ ਪਾਇਆ ਜਾ ਰਿਹਾ ਹੈ।