ਕਾਂਗਰਸੀ ਕੌਂਸਲਰ ਵੱਲੋਂ ਪਟਵਾਰੀ ਤੇ ਫ਼ਰਦ ਵਿੱਚ ਫੇਰਬਦਲ ਦੇ ਇਲਜ਼ਾਮ - ਕਾਂਗਰਸੀ ਕੌਂਸਲਰ
ਕਸਬਾ ਗੁਰਾਇਆ ਦੇ ਵਾਰਡ ਨੰਬਰ 8 ਦੇ ਮੌਜੂਦਾ ਕਾਂਗਰਸੀ ਕੌਂਸਲਰ ਨੇ ਸਬ ਤਹਿਸੀਲ ਬੁਰਾਈਆਂ ਦੇ ਪਟਵਾਰੀ ਦੇ ਖ਼ਿਲਾਫ਼ ਪ੍ਰਸ਼ਾਸਨ ਨੂੰ ਇੱਕ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਕੌਂਸਲਰ ਨੇ ਦੱਸਿਆ ਕਿ ਜਾਣ ਬੁੱਝ ਕੇ ਉਨ੍ਹਾਂ ਦੀ ਫ਼ਰਦ ਵਿੱਚ ਫੇਰਬਦਲ ਕੀਤਾ ਗਿਆ ਸੀ ਜਿਸ ਨੂੰ ਠੀਕ ਕਰਵਾਉਣ ਦੇ ਲਈ ਉਹ ਪਟਵਾਰੀ ਕੋਲ ਆਇਆ ਤਾਂ ਪਟਵਾਰੀ ਨੇ ਉਨ੍ਹਾਂ ਨੂੰ ਚਾਰ ਮਹੀਨੇ ਤੋਂ ਖਜ਼ਲ ਕੀਤਾ। ਉਸ ਨੂੰ ਚਾਰ ਮਹੀਨੇ ਤੋਂ ਲਗਾਤਾਰ ਖੱਜਲ ਖੁਆਰ ਕਰ ਰਿਹਾ ਸੀ। ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਉਸਨੂੰ ਉੱਥੋਂ ਭੇਜ ਦਿੰਦਾ ਸੀ।