ਸੰਨੀ ਦਿਓਲ ਨੇ ਕਸੂਤੀ ਫਸਾਈ ਬੀਜੇਪੀ, ਕਾਂਗਰਸੀ ਪੁੱਛ ਰਹੇ ਬੀਜੇਪੀ ਨੂੰ ਸਵਾਲ - punjabi khabran
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਆਪਣਾ ਨੁਮਾਇੰਦਾ ਫ਼ਿਲਮ ਨਿਰਦੇਸ਼ਕ ਗੁਰਪ੍ਰੀਤ ਸਿੰਘ ਪਲਹੇੜੀ ਨੂੰ ਬਣਾਇਆ ਹੈ, ਇਸ 'ਤੇ ਹੁਣ ਸਿਆਸਤ ਭੱਖਦੀ ਜਾ ਰਹੀ ਹੈ। ਗੁਰਦਾਸਪੁਰ ਤੋਂ ਕਾਂਗਰਸੀ ਆਗੂ ਸੰਜੀਵ ਬੈਂਸ ਨੇ ਬੀਜੇਪੀ 'ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਬੀਜੇਪੀ ਨੂੰ ਗੁਰਦਾਸਪੁਰ 'ਚ ਕੋਈ ਵੀ ਨੁਮਾਇੰਦਾ ਨਹੀਂ ਮਿਲੀਆ। ਉਨ੍ਹਾਂ ਕਿਹਾ ਕਿ ਮੁੰਬਈ ਤੋਂ ਆ ਕੇ ਸੰਨੀ ਦਿਓਲ ਸੰਸਦ ਬਣ ਗਏ ਹੁਣ ਮੋਹਾਲੀ ਤੋਂ ਆ ਕੇ ਪਲਹੇੜੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।