ਪੰਜਾਬ

punjab

By

Published : Feb 18, 2021, 11:00 PM IST

ETV Bharat / videos

ਕਾਂਗਰਸ ਦੇ ਅਮਿਤ ਜੈਚੰਦ ਸ਼ਰਮਾ ਨੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ 938 ਵੋਟਾਂ ਨਾਲ ਚੋਣ ਜਿੱਤੀ

ਫਤਿਹਗੜ੍ਹ ਸਾਹਿਬ: ਨਗਰ ਕੌਂਸਲ ਸਰਹਿੰਦ, ਬੱਸੀ ਪਠਾਣਾ ਅਤੇ ਮੰਡੀ ਗੋਬਿੰਦਗੜ੍ਹ ਅਤੇ ਇੱਕ ਨਗਰ ਪੰਚਾਇਤ ਖਮਾਣੋਂ ਦੇ ਨਾਲ-ਨਾਲ ਅਮਲੋਹ ਨਗਰ ਕੌਂਸਲ ਦੇ ਇੱਕ ਵਾਰਡ ਲਈ ਉਪਚੋਣ ਦੇ ਨਤੀਜੇ ਆਏ, ਜਿਨ੍ਹਾਂ ’ਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ। ਇਨ੍ਹਾਂ ਮਿਉਂਸੀਪਲ ਚੋਣਾਂ ’ਚ ਇਸ ਵਾਰ ਯੂਥ ਦਾ ਵੀ ਅਹਿਮ ਰੋਲ ਰਿਹਾ, ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 14 ਦੇ ਕਾਂਗਰਸ ਉਮੀਦਵਾਰ ਅਮਿਤ ਜੈਚੰਦ ਸ਼ਰਮਾ ਨੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ 938 ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਸ ਮੌਕੇ ਉਮੀਦਵਾਰ ਅਮਿਤ ਜੈਚੰਦ ਸ਼ਰਮਾ ਦਾ ਕਹਿਣਾ ਸੀ ਕਿ ਇਹ ਉਨ੍ਹਾਂ ਦੀ ਜਿੱਤ ਨਹੀਂ ਸਗੋਂ ਉਨ੍ਹਾਂ ਦੇ ਵੋਟਰਾਂ ਅਤੇ ਸਮਰਥਕਾਂ ਦੀ ਜਿੱਤ ਹੈ , ਉਥੇ ਹੀ ਅਮਿਤ ਜੈਚੰਦ ਸ਼ਰਮਾ ਦੀ ਮਾਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਪੁੱਤਰ ਦੀ ਸਫ਼ਲਤਾ ਲਈ ਲੋਕਾਂ ਦਾ ਧੰਨਵਾਦ ਕੀਤਾ।

ABOUT THE AUTHOR

...view details