ਲੁਧਿਆਣਾ 'ਚ ਕਾਂਗਰਸ ਆਗੂਆਂ ਵੱਲੋਂ ਮਨਾਈ ਗਈ ਗਾਂਧੀ ਜਯੰਤੀ - ਮਹਾਤਮਾ ਗਾਂਧੀ
ਲੁਧਿਆਣਾ ਕਾਂਗਰਸ ਵੱਲੋਂ ਵੀ ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਜ਼ਿਲ੍ਹਾ ਦਫ਼ਤਰ ਵਿਖੇ ਗਾਂਧੀ ਜਯੰਤੀ ਮਨਾਈ ਗਈ, 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਕਾਂਗਰਸ ਦੇ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਜੋ ਦੇਸ਼ ਲਈ ਕੀਤਾ ਸੀ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਹਮੇਸ਼ਾ ਲੋਕਾਂ ਨੂੰ ਸੱਚਾਈ ਅਤੇ ਸ਼ਾਂਤੀ 'ਤੇ ਪਹਿਰਾ ਦੇਣ ਦਾ ਸੁਨੇਹਾ ਦਿੱਤਾ ਸੀ। ਲੋਕਾਂ ਵਿੱਚ ਜੋ ਭਾਈਚਾਰਕ ਸਾਂਝ ਮਹਾਤਮਾ ਗਾਂਧੀ ਨੇ ਪੈਦਾ ਕੀਤੀ ਸੀ।