ਕਿਸੇ ਨੂੰ ਸ਼ਰਨ ਦੇਣਾ ਭਾਰਤ ਸਰਕਾਰ ਦਾ ਹੱਕ: ਮਨੀਸ਼ ਤਿਵਾਰੀ - pak ex mla baldev kumar news
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਪਾਰਟੀ ਦੇ ਹੀ ਸਾਬਕਾ ਐੱਮ.ਐੱਲ.ਏ. ਵੱਲੋਂ ਭਾਰਤ ਵਿੱਚ ਆ ਕੇ ਸ਼ਰਨ ਮੰਗੀ ਗਈ ਹੈ। ਇਸ ਮਾਮਲੇ 'ਤੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਰੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਰਨ ਦੇਣ ਦਾ ਅਧਿਕਾਰ ਭਾਰਤ ਸਰਕਾਰ ਦਾ ਹੈ। ਈਟੀਵੀ ਭਾਰਤ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਮਨੀਸ਼ ਤਿਵਾਰੀ ਨੇ ਕਿਹਾ ਕਿ ਭਾਰਤ ਦੇ ਵਿੱਚ ਕਿਸੇ ਨੂੰ ਸ਼ਰਨ ਦੇਣਾ ਉਹ ਭਾਰਤ ਸਰਕਾਰ ਦਾ ਮਾਮਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਘੱਟ ਗਿਣਤੀ ਲੋਕਾਂ ਪ੍ਰਤੀ ਗ਼ਲਤ ਰਵੱਈਆ ਅਪਣਾਉਂਦਾ ਰਿਹਾ ਹੈ।