194 ਕਿੱਲੋ ਹੈਰੋਇਨ ਮਾਮਲੇ 'ਚ ਸਾਹਿਲ ਸ਼ਰਮਾ ਨੂੰ ਕੋਰਟ ਵਿੱਚ ਕੀਤਾ ਪੇਸ਼ - ਅਕਾਲੀ ਆਗੂ ਅਨਵਰ ਮਸੀਹ
ਅਕਾਲੀ ਆਗੂ ਅਨਵਰ ਮਸੀਹ ਦੀ ਕੋਠੀ ਵਿੱਚੋਂ 194 ਕਿੱਲੋ ਹੈਰੋਇਨ ਦੇ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਦੇ ਮੁੰਡੇ ਸਾਹਿਲ ਸ਼ਰਮਾ ਨੂੰ ਐਸਟੀਐਫ਼ ਨੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਮਾਨਯੋਗ ਅਦਾਲਤ ਨੇ ਸਾਹਿਲ ਸ਼ਰਮਾ ਨੂੰ 16 ਮਾਰਚ ਤੱਕ ਜੇਲ੍ਹ ਵਿੱਚ ਭੇਜ ਦਿੱਤਾ ਹੈ। ਐਸਟੀਐਫ਼ ਨੇ ਅਦਾਲਤ ਕੋਲ਼ੋਂ ਸਾਹਿਲ ਸ਼ਰਮਾ ਦਾ ਪੁਲਿਸ ਰਿਮਾਂਡ ਮੰਗਿਆ ਸੀ। ਪਰ ਅਦਾਲਤ ਵੱਲੋਂ ਸਾਹਿਲ ਸ਼ਰਮਾ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ।