ਪੰਜਾਬ ਦੇ ਹਾਲਾਤ ਦਿਨੋਂ-ਦਿਨ ਹੋ ਰਹੇ ਹਨ ਬਦ ਤੋਂ ਬਦਤਰ : ਵਲਟੋਹਾ - ਕਾਂਗਰਸ
ਅੰਮ੍ਰਿਤਸਰ: ਮੋਹਾਲੀ ਦੇ ਸੈਕਟਰ 71 ਦੀ ਮਾਰਕਿਟ ਵਿੱਚ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿਖੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮ੍ਰਿੰਤਸਰ ਵਿੱਚ ਵੀ ਸ਼ਰੇਆਮ ਕਤਲ ਹੋਇਆ ਜਿਸ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਨੇ ਲਈ। ਅੱਜ ਮੁਹਾਲੀ ਵਿੱਚ ਕਤਲ ਹੋਇਆ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਕਿਹਾ ਜਾਂਦਾ ਸੀ ਕਿ ਜੱਗੂ ਭਗਵਾਨਪੁਰੀਆ ਨੂੰ ਅਕਾਲੀਆਂ ਦੀ ਸ਼ਹਿ ਹੈ ਇਸ ਸਵਾਲ 'ਤੇ ਵਲਟੋਹਾ ਨੇ ਕਿਹਾ ਕਿ ਇਸ ਮਾਮਲੇ 'ਤੇ ਕਾਂਗਰਸੀਆਂ ਨੂੰ ਸਵਾਲ ਕਰਨੇ ਚਾਹੀਦੇ ਹਨ।