ਰੇਤੇ ਦੀ ਨਾਜਾਇਜ਼ ਮਾਇਨਿੰਗ ਵਿਰੁੱਧ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ - illegal mining of sand
ਫ਼ਾਜ਼ਿਲਕਾ: ਜ਼ਿਲ੍ਹੇ ਵਿੱਚ ਹੋ ਰਹੀ ਰੇਤੇ ਦੀ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਜਨਰਲ ਰੇਤਾ ਵਰਕਰ ਯੂਨੀਅਨ ਅਤੇ ਸੀ.ਪੀ.ਆਈ ਦੇ ਨੇਤਾ ਪ੍ਰਸ਼ਾਸਨ ਦੇ ਖਿਲਾਫ਼ ਮੋਰਚਾ ਖੋਲ੍ਹਣ ਦੀ ਗੱਲ ਕਹਿ ਰਹੇ ਹਨ। ਇਸ ਦੇ ਨਾਲ ਹੀ ਸੀ.ਪੀ.ਆਈ ਦੇ ਨੇਤਾ ਕਾਮਰੇਡ ਹੰਸਰਾਜ ਗੋਲਡਨ ਤੇ ਜਨਰਲ ਰੇਤਾ ਵਰਕਰ ਯੂਨੀਅਨ ਨੇ ਇਸ ਸਬੰਧ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਐਸ.ਐਸ.ਪੀ ਨੂੰ ਸ਼ਿਕਾਇਤ ਦਰਜ ਕਰਵਾਈ। ਹੰਸਰਾਜ ਗੋਲਡਨ ਨੇ ਦੱਸਿਆ ਕਿ ਲਾਧੁਕਾ ਖੇਤਰ ਵਿੱਚ ਮੁਖਤਿਆਰ ਸਿੰਘ ਨਾਮਕ ਵਿਅਕਤੀ ਸ਼ਰੇਆਮ ਨਾਜਾਇਜ਼ ਰੇਤੇ ਦੀ ਮਾਇਨਿੰਗ ਕਰਦੇ ਹਨ ਜਿਸ ਵਿੱਚ ਵਿਧਾਇਕ ਦਵਿੰਦਰ ਘੁਬਾਇਆ ਦਾ ਭਰਾ ਵੀ ਸ਼ਾਮਿਲ ਹੈ। ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਾਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਤਾਂ ਉਹ ਪੁਲਿਸ ਖਿਲਾਫ਼ ਮੋਰਚਾ ਖੋਲ੍ਹ ਦੇਣਗੇ।