ਬੱਬੂ ਮਾਨ ਵਿਰੁੱਧ ਬਰਨਾਲਾ 'ਚ ਸ਼ਿਕਾਇਤ ਦਰਜ - ਪੰਜਾਬੀ ਗਾਇਕ ਬੱਬੂ ਮਾਨ
ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਟਿੱਕਟਾਕ 'ਤੇ ਡੂਮ ਬਿਰਾਦਰੀ ਦੀਆਂ ਔਰਤਾਂ ਪ੍ਰਤੀ ਅਸ਼ਲੀਲ ਸ਼ਬਦਾਵਲੀ ਵਰਤੇ ਜਾਣ ਖਿਲਾਫ਼ ਡੂਮ ਬਿਰਾਦਰੀ ਦੇ ਲੋਕਾਂ ਨੇ ਬਰਨਾਲਾ ਦੇ ਕਸਬਾ ਭਦੌੜ ਵਿਖੇ ਇਕੱਠੇ ਹੋਏ। ਉਨ੍ਹਾਂ ਇਸ ਸਾਰੇ ਘਟਨਾਕ੍ਰਮ 'ਤੇ ਬੱਬੂ ਮਾਨ ਦੀ ਨਿੰਦਾ ਕੀਤੀ ਅਤੇ ਜਨਤਕ ਤੌਰ 'ਤੇ ਬੱਬੂ ਮਾਨ ਨੂੰ ਮੁਆਫ਼ੀ ਮੰਗਣ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਲਈ ਕਿਹਾ ਹੈ। ਇਸ ਮਾਮਲੇ ਸਬੰਧੀ ਥਾਣਾ ਭਦੌੜ ਦੇ ਐਸਐਚਓ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਡੂਮ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਪੰਜਾਬੀ ਗਾਇਕ ਬੱਬੂ ਮਾਨ ਖਿਲਾਫ਼ ਉਨ੍ਹਾਂ ਦੀਆਂ ਔਰਤਾਂ ਨੂੰ ਗਲਤ ਸ਼ਬਦਾਵਲੀ ਵਰਤੇ ਜਾਣ ਦੀ ਸ਼ਿਕਾਇਤ ਦਿੱਤੀ ਗਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ।