'ਪਾਤਾਲ ਲੋਕ' ਵੈਬ ਸੀਰੀਜ਼ ਖ਼ਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ - ਐਮਾਜ਼ਨ ਪ੍ਰਾਈਮ
ਚੰਡੀਗੜ੍ਹ: ਐਮਾਜ਼ਨ ਪ੍ਰਾਈਮ 'ਤੇ ਪਾਤਾਲ ਲੋਕ ਵੈੱਬ ਸੀਰੀਜ਼ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਗੁਰਪਿੰਦਰ ਸਿੰਘ ਵੱਲੋਂ ਇੱਕ ਸ਼ਿਕਾਇਤ ਪੰਜਾਬ ਦੇ ਡੀਜੀਪੀ ,ਮੁਹਾਲੀ ਦੇ ਐਸਐਸਪੀ ਤੇ ਨਯਾ ਗਾਓਂ ਦੇ ਐਸਐਚਓ ਨੂੰ ਦਿੱਤੀ ਗਈ ਹੈ। ਇਹ ਸ਼ਿਕਾਇਤ ਪਾਤਾਲ ਲੋਕ ਦੀ ਪ੍ਰੋਡਿਊਸਰ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਐਮਾਜ਼ਾਨ ਪ੍ਰਾਈਮ ਦੇ ਖ਼ਿਲਾਫ਼ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪਾਤਾਲ ਲੋਕ ਦੇ ਤੀਜੇ ਐਪੀਸੋਡ ਵਿੱਚ 10 ਸਿੱਖਾਂ ਨੂੰ ਇੱਕ ਮਹਿਲਾ ਦਾ ਗੈਂਗਰੇਪ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਵਿੱਚ 2 ਸਿੱਖ ਅੰਮ੍ਰਿਤਧਾਰੀ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨੂੰ ਲੈ ਕੇ ਤੇ ਸ਼ਡਿਊਲਡ ਟਰਾਈਬ ਤੇ ਸ਼ਡਿਊਲ ਕਾਸਟ ਪ੍ਰੀਵੈਨਸ਼ਨ ਆਫ਼ ਐਟਰੋਸਿਟੀ ਐਕਟ ਤੇ ਆਈਟੀ ਐਕਟ ਲਗਾਇਆ ਜਾਵੇ।