ਮੁਹੱਲੇ ਦੇ ਲੋਕਾਂ ਵੱਲੋਂ ਗਲੀ 'ਚ ਲਗਾਏ ਗੇਟ ਨੂੰ ਲੈ ਕੇ ਹੋਇਆ ਹੰਗਾਮਾ - ਨਗਰ ਕੌਂਸਲ
ਮਲੇਰਕੋਟਲਾ: ਮਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ਉੱਤੇ ਸਥਿਤ ਲੋਕਾਂ ਨੇ ਆਪਣੇ ਮੁਹੱਲੇ ਦੀ ਸੁਰੱਖਿਆ ਲਈ ਗਲੀ 'ਚ ਇੱਕ ਲੋਹੇ ਦਾ ਗੇਟ ਲਗਾਇਆ। ਜਿਸ ਨੂੰ ਉਤਾਰਨ ਲਈ ਨਗਰ ਕੌਂਸਲ ਦੇ ਅਫਸਰ ਭਾਰੀ ਪੁਲਿਸ ਫੋਰਸ ਲੈ ਕੇ ਮੁਹੱਲੇ ਵਿੱਚ ਪਹੁੰਚੇ। ਜਿਸ ਦਾ ਸਥਾਨਕ ਲੋਕਾਂ ਨੇ ਜੰਮ ਕੇ ਵਿਰੋਧ ਕੀਤਾ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਬਹੁਤ ਸਾਰੇ ਮੁਹੱਲਿਆਂ ਵਿੱਚ ਇਸ ਤਰ੍ਹਾਂ ਦੇ ਗੇਟ ਲਗਾਏ ਗਏ ਹਨ। ਜਿਸ ਦੀ ਤਰਜ਼ ਉੱਤੇ ਉਨ੍ਹਾਂ ਨੇ ਆਪਣੇ ਮੁਹੱਲੇ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਲੋਹੇ ਦਾ ਗੇਟ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਮੁਹੱਲੇ ਵਿੱਚ ਬਹੁਤ ਸਾਰੇ ਮੁੰਡੇ ਬੁਲਟ ਮੋਟਰਸਾਈਕਲ ਉੱਤੇ ਆ ਕੇ ਪਟਾਖੇ ਮਾਰਦੇ ਹਨ ਅਤੇ ਧੀਆਂ ਭੈਣਾਂ ਨਾਲ ਛੇੜਛਾੜ ਕਰਦੇ ਹਨ।