ਕਿਸਾਨਾਂ ਦੀ ਮੰਗ, ਕਣਕ ਦੀ ਖਰੀਦ ਸਬੰਧੀ ਹਟਾਈਆਂ ਜਾਣ ਟੋਕਣ ਦੀਆਂ ਤੋਲ ਸ਼ਰਤਾਂ - ਕਣਕ ਦੀ ਖਰੀਦ
ਰੂਪਨਗਰ: ਕਣਕ ਦੀ ਖ਼ਰੀਦ ਲਈ ਪ੍ਰਸ਼ਾਸਨ ਵੱਲੋਂ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਆੜ੍ਹਤੀਆਂ ਨੂੰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦੇਣ ਲਈ ਟੋਕਣ ਜਾਰੀ ਕੀਤੇ ਜਾਂਦੇ ਹਨ, ਉਕਤ ਇੱਕ ਟੋਕਨ 'ਤੇ ਕਿਸਾਨ ਇੱਕ ਕਣਕ ਦੀ ਟਰਾਲੀ ਮੰਡੀ ਵਿੱਚ ਲਿਆ ਸਕਦਾ ਹੈ ਪਰ ਪ੍ਰਸ਼ਾਸਨ ਦੀ ਇੱਥੇ ਇੱਕ ਸ਼ਰਤ ਹੈ ਕਿ ਇੱਕ ਟੋਕਨ 'ਤੇ ਕੇਵਲ ਇੱਕ ਟਰਾਲੀ 'ਚ 80 ਕੁਇੰਟਲ ਹੀ ਕਣਕ ਕਿਸਾਨ ਮੰਡੀ 'ਚ ਲੈ ਕੇ ਆਵੇ, ਜਿਸ ਕਾਰਨ ਆੜ੍ਹਤੀ ਅਤੇ ਕਿਸਾਨ ਦੋਵੇਂ ਪ੍ਰੇਸ਼ਾਨ ਹਨ। ਇਸ ਸ਼ਰਤ ਕਾਰਨ ਆੜ੍ਹਤੀ ਅਤੇ ਕਿਸਾਨ ਰੋਜ਼ਾਨਾ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਇੱਕ ਟੋਕਨ 'ਤੇ ਕਣਕ ਦੇ ਭਾਰ ਦੀ ਸ਼ਰਤ ਨੂੰ ਖ਼ਤਮ ਕੀਤਾ ਜਾਵੇ।