ਕਿਸਾਨਾਂ ਦੀ ਹਮਾਇਤ ’ਚ ਆੜ੍ਹਤੀਆਂ ਵੱਲੋਂ 4 ਦਿਨਾਂ ਲਈ ਕਾਰੋਬਾਰ ਬੰਦ - ਭੁੱਖ ਹੜਤਾਲ
ਸੰਗਰੂਰ: ਦਿੱਲੀ ਦੀ ਸਰਹੱਦ 'ਤੇ ਤਾਇਨਾਤ ਕਿਸਾਨਾਂ ਦਾ ਹਰ ਕੋਈ ਸਮਰਥਨ ਕਰ ਰਿਹਾ ਹੈ, ਆੜ੍ਹਤੀਆ ਵਰਗ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫਸਲ ਆੜ੍ਹਤੀ ਨੂੰ ਵੇਚਦਾ ਹੈ ਇਸ ਤਰ੍ਹਾਂ ਕਿਸਾਨ ਦੀ ਮਦਦ ਕਰਨ ਵਾਲਾ ਆੜ੍ਹਤੀਆ ਵੀ ਕਿਸਾਨ ਹੀ ਹੈ। ਸਮੂਹ ਆੜ੍ਹਤੀਆਂ ਨੇ ਇਸ ਮੌਕੇ ਕਿਹਾ ਕਿ ਜਦੋਂ ਉਹ ਕਿਸਾਨੀ ਦੇ ਹੱਕ ਵਿਚ ਖੜੇ ਹੋਏ, ਤਾਂ ਕੇਂਦਰ ਸਰਕਾਰ ਨੇ ਇਨਕਮ ਟੈਕਸ ਦੇ ਛਾਪੇ ਸ਼ੁਰੂ ਕਰ ਦਿੱਤੇ। ਇਸ ਮੌਕੇ ਆੜ੍ਹਤੀ ਅਨਿਲ ਕੁਮਾਰ ਨੇ ਦੱਸਿਆ ਕਿ ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਤੇ ਜੇਕਰ ਸਾਨੂੰ ਜਾਨ ਵੀ ਦੇਣੀ ਪਈ ਤਾਂ ਅਸੀ ਤਿਆਰ ਹਾਂ। ਉਨ੍ਹਾਂ ਦੱਸਿਆ ਕਿ ਆੜ੍ਹਤੀਆ ਐਸੋਸੀਏਸ਼ਨ ਨੇ ਫੈਸਲਾ ਲਿਆ ਹੈ ਕਿ ਸਾਰੇ ਆੜ੍ਹਤੀ ਅਗਲੇ 4 ਦਿਨਾਂ ਲਈ ਪੰਜਾਬ ਦੀਆਂ ਮੰਡੀਆਂ ਪੂਰਨ ਤੌਰ ’ਤੇ ਬੰਦ ਰੱਖਣਗੇ।