56 ਹੋਰ ਸੇਵਾਵਾਂ ਨੂੰ ਸੇਵਾ ਕੇਂਦਰਾਂ ਰਾਹੀ ਦੇਣ ਦਾ ਮੁੱਖ ਮੰਤਰੀ ਦਾ ਸ਼ਲਾਘਾਯੋਗ ਉਪਰਾਲਾ:ਰਾਣਾ ਕੇ.ਪੀ ਸਿੰਘ - ਪੰਜਾਬ ਸਰਕਾਰ
ਰੂਪਨਗਰ: ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਦੇ ਯੁੱਗ ਵਿੱਚ ਇਹ ਸੇਵਾਵਾਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇਣ ਦਾ ਉਪਰਾਲਾ ਕੀਤਾ ਹੈ। ਹੁਣ ਪੁਲਿਸ ਵਿਭਾਗ ਅਤੇ ਟ੍ਰਾਸਪੋਰਟ ਵਿਭਾਗ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਸੇਵਾਵਾਂ ਨੂੰ ਇਨ੍ਹਾਂ ਸੇਵਾਂ ਕੇਦਰਾਂ ਨਾਲ ਜੋੜਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ 56 ਨਵੀਆਂ ਸੇਵਾਵਾਂ ਦੀ ਸੁਰੂਆਤ ਦੇ ਵਰਚੂਅਲ ਸਮਾਗਮ ਵਿੱਚ ਬ੍ਰਹਮਪੁਰ ਸੇਵਾ ਕੇਂਦਰ ਤੋਂ ਵੀਡੀਓ ਕਾਨਫਰੰਸ ਰਾਹੀ ਸ਼ਮੂਲੀਅਤ ਕੀਤੀ। ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਸੇਵਾ ਕੇਂਦਰਾਂ ਰਾਹੀ ਲੋਕਾਂ ਨੂੰ ਢੁਕਵੀਆਂ ਲੋੜੀਦੀਆਂ ਸੇਵਾਵਾਂ ਉਪਲੱਬਧ ਕਰਵਾਉਣ ਦਾ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।