ਮਜੀਠਾ ਰੋਡ ’ਤੇ ਕਾਰ ਤੇ ਆਟੋ ਵਿਚਾਲੇ ਟੱਕਰ, ਆਟੋ ਪਲਟਿਆ - ਮਜੀਠਾ ਰੋਡ
ਅੰਮ੍ਰਿਤਸਰ: ਮਜੀਠਾ ਰੋਡ ’ਤੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇੱਕ ਆਟੋ ਅਤੇ ਇੱਕ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਸੜਕ ਦੇ ਵਿਚਕਾਰ ਹੀ ਪਲਟ ਗਿਆ ਅਤੇ ਆਟੋ ਵਿੱਚ ਰੱਖਿਆ ਸਾਮਾਨ ਵੀ ਸੜਕ ਉੱਤੇ ਡਿੱਗ ਗਿਆ। ਜਦੋਂ ਲੋਕਾਂ ਨੇ ਕਾਰ ਚਾਲਕ ਔਰਤ ਨੂੰ ਰੋਕਿਆ ਤਾਂ ਉਥੇ ਖੂਬ ਹੰਗਾਮਾ ਹੋਇਆ, ਜਿਸ ਤੋਂ ਮਗਰੋਂ ਪੁਲਿਸ ਨੇ ਆ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ।