ਜਲੰਧਰ 'ਚ ਵਿਦਿਆਰਥੀਆਂ ਨੇ ਕੱਢਿਆ ਟਰੈਕਟਰ ਮਾਰਚ - ਰੋਸ ਮਾਰਚ ਕੱਢਿਆ
ਜਲੰਧਰ: ਇੱਕ ਪਾਸੇ ਜਿਥੇ ਕੱਲ੍ਹ ਪੂਰਾ ਦੇਸ਼ ਗਣਤੰਤਰਤ ਦਿਵਸ ਮਨਾਉਣ ਜਾ ਰਿਹਾ ਹੈ। ਉਧਰ, ਦੂਸਰੇ ਪਾਸੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਿਆ ਜਾਣਾ ਹੈ। ਇਸ ਦੇ ਨਾਲ ਹੀ ਉਹ ਲੋਕ ਜੋ ਦਿੱਲੀ ਨਹੀਂ ਜਾ ਪਾਏ ਆਪੋ-ਆਪਣੇ ਢੰਗ ਨਾਲ ਕਿਸਾਨਾਂ ਦੀ ਹਮਾਇਤ ਵਿੱਚ ਟਰੈਕਟਰ ਮਾਰਚ ਕਰ ਰਹੇ ਹਨ। ਅੱਜ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ਼ ਨੇ ਇੱਕ ਰੋਸ ਮਾਰਚ ਕੱਢਿਆ। ਇਸ ਮਾਰਚ ਦੌਰਾਨ ਜਿਥੇ ਐਨਸੀਸੀ ਦੇ ਬੱਚੇ ਪੈਦਲ ਮਾਰਚ ਕਰਦੇ ਹੋਏ ਨਜ਼ਰ ਆਏ, ਉਥੇ ਹੀ ਬਾਕੀ ਬੱਚੇ ਅਤੇ ਕਾਲਜ ਦਾ ਸਟਾਫ਼ ਟਰੈਕਟਰਾਂ ਉੱਪਰ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ ਤੇ ਕਿਸਾਨਾਂ ਦੇ ਜਿੰਦਾਬਾਦ ਦੇ ਨਾਅਰੇ ਲਗਾਏ।