ਕੁਲੈਕਟਰ ਦੇ ਵਿਗੜੇ ਬੋਲ, ਅਧਿਕਾਰੀਆਂ ਨੂੰ ਫਾਂਸੀ ਟੰਗਣ ਦੀ ਦਿੱਤੀ ਚਿਤਾਵਨੀ - Collector threatens to hang official
ਮੱਧ ਪ੍ਰਦੇਸ਼: ਗਵਾਲੀਅਰ ਦੇ ਕੁਲੈਕਟਰ ਕੌਸ਼ਲੇਂਦਰ ਵਿਕਰਮ ਸਿੰਘ ਵੱਲੋਂ ਅਧਿਕਾਰੀਆਂ 'ਤੇ ਦਿੱਤੇ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਹਨ। ਕੁਲੈਕਟਰ ਨੇ ਕਿਹਾ ਕਿ ਇੱਕ ਦਿਨ ਦਾ ਕੋਈ ਮਤਲਬ ਨਹੀਂ ਜੇ ਇੱਕ ਦਿਨ ਵੀ ਢਿੱਲ ਹੋਈ ਤਾਂ ਉਹ ਫਾਂਸੀ ਟੰਗ ਦੇਣਗੇ। ਉਨ੍ਹਾਂ ਨੇ ਇਹ ਬਿਆਨਬਾਜੀ ਦਾਬੜਾ ਤਹਿਸੀਲ 'ਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤੀ। ਕੌਸ਼ਲੇਂਦਰ ਵਿਕਰਮ ਸਿੰਘ ਮੰਗਲਵਾਰ ਨੂੰ ਭਿਤਰਵਾਰ ਪਹੁੰਚੇ ਅਤੇ ਉੱਥੇ ਉਨ੍ਹਾਂ ਨੇ ਅਧਿਕਾਰੀਆਂ ਤੋਂ ਟੀਕਾਕਰਨ ਬਾਰੇ ਜਾਣਕਾਰੀ ਲਈ। ਜਾਣਕਾਰੀ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਧਿਕਾਰੀਆਂ ਵੱਲੋਂ ਟੀਕਾਕਰਨ ਵਿੱਚ ਲਾਪਰਵਾਹੀ ਵਰਤੀ ਜਾ ਰਹੀ ਹੈ ਤਾਂ ਉਹ ਤੈਸ਼ ਵਿੱਚ ਆ ਗਏ। ਜਿਸ ਕਰਕੇ ਉਨ੍ਹਾਂ ਇਹ ਵਿਵਾਦਿਤ ਬਿਆਨ ਦਿੱਤਾ ਹੈ।