ਕਿਸਾਨਾਂ ਦੀ ਜਿੱਤ ਲਈ ਮੁਸਲਿਮ ਭਾਈਚਾਰੇ ਨੇ ਪੈਟਰੋਲ ਪੰਪ 'ਤੇ ਅਦਾ ਕੀਤੀ ਨਮਾਜ਼ - farm laws
ਮਲੇਰਕੋਟਲਾ: ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਮਾਲੇਰਕੋਟਲਾ ਵਿਖੇ ਪੂਰਨ ਤੌਰ 'ਤੇ ਬੰਦ ਦਾ ਅਸਰ ਦਿਖਾਈ ਦਿੱਤਾ। ਲੁਧਿਆਣਾ ਰੋਡ 'ਤੇ ਇੱਕ ਪੈਟਰੋਲ ਪੰਪ ਮਾਲਕ ਮੁਹੰਮਦ ਵੱਲੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਗਈ ਅਤੇ ਨਮਾਜ਼ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਉੱਥੇ ਅਰਦਾਸ ਕੀਤੀ ਗਈ ਤਾਂ ਜੋ ਕਿਸਾਨਾਂ ਦੀ ਸਿਹਤ ਸਲਾਮਤ ਰਹੇ ਅਤੇ ਕਿਸਾਨ ਜਲਦ ਜਿੱਤ ਕੇ ਵਾਪਿਸ ਪਰਤਣ।