ਚੰਡੀਗੜ੍ਹ 'ਚ ਮੀਂਹ ਕਾਰਨ ਵਧੀ ਠੰਡ - ਮੌਸਮ ਵਿਭਾਗ ਚੰਡੀਗੜ੍ਹ
ਪੰਜਾਬ, ਚੰਡੀਗੜ੍ਹ, ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਮੈਦਾਨੀ ਇਲਾਕਿਆਂ 'ਚ ਅੱਜ ਮੀਂਹ ਪੈ ਰਿਹਾ ਹੈ। ਲਾਗਤਾਰ ਮੀਂਹ ਪੈਣ ਅਤੇ ਸ਼ੀਤ ਲਹਿਰ ਕਾਰਨ ਠੰਡ 'ਚ ਇਜ਼ਾਫਾ ਹੋ ਗਿਆ ਤੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਚੰਡੀਗੜ੍ਹ ਟ੍ਰਾਈਸਿਟੀ 'ਚ ਸ਼ਾਮ ਨੂੰ ਹਲਕੀ ਬੂੰਦਾਬਾਦੀ ਹੋਈ ਜਿਸ ਦੇ ਕਾਰਨ ਠੰਡ ਵੱਧ ਗਈ ਹੈ। ਮੀਂਹ ਤੇ ਠੰਡ ਵੱਧ ਜਾਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਗਣਤੰਤਰ ਦਿਹਾੜੇ ਤੋਂ ਬਾਅਦ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਮੀਂਹ ਪੈਂਣ ਦੀ ਭਵਿੱਖਬਾਣੀ ਕੀਤੀ ਗਈ ਸੀ।