ਪੰਜਾਬ 'ਚ ਠੰਢ ਦਾ ਕਹਿਰ ਜਾਰੀ, ਪਾਰਾ 1 ਡਿਗਰੀ ਪਹੁੰਚਿਆ - Winter punjab
ਚੰਡੀਗੜ੍ਹ: ਉੱਤਰ ਭਾਰਤ ਨੂੰ ਠੰਢ ਨੇ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ। ਪਹਾੜਾਂ ਵਿੱਚ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿੱਚ ਸ਼ੀਤ ਲਹਿਰ ਚੱਲਣ ਕਰ ਕੇ ਠੰਡ ਹੋਰ ਵੱਧ ਜਾਂਦੀ ਹੈ। ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਵਿੱਚ ਤਾਪਮਾਨ ਇੱਕ ਡਿਗਰੀ ਤੱਕ ਚਲਾ ਗਿਆ ਅਤੇ ਵੱਧੋ ਵੱਧ ਤਾਪਮਾਨ 12 ਡਿਗਰੀ ਤੱਕ ਰਿਹਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪੂਰਾ ਦਿਨ ਆਸਮਾਨ ਵਿੱਚ ਧੁੰਦ ਛਾਈ ਰਹੀ ਅਤੇ ਠੰਢ ਦਾ ਕਹਿਰ ਜਾਰੀ ਰਿਹਾ। ਲੋਕੀਂ ਅੱਜ ਆਪਣੀ ਠੰਢ ਨੂੰ ਦੂਰ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜਿਆਂ ਵਿੱਚ ਘੁੰਮਦੇ ਨਜ਼ਰ ਆਏ, ਲੋਕਾਂ ਨੇ ਮਫ਼ਰਲ, ਟੋਪੀਆਂ, ਗਰਮ ਕੋਟ ਅਤੇ ਕੰਬਲਾਂ ਦੀ ਬੁੱਕਲ ਮਾਰ ਕੇ ਹੀ ਘਰੋਂ ਬਾਹਰ ਨਿਕਲ ਰਹੇ ਹਨ। ਚੰਡੀਗੜ੍ਹ ਵਿੱਚ ਕਈ ਥਾਵਾਂ, ਮਾਰਕੀਟਾਂ ਵਿੱਚ ਲੋਕ ਆਪਣੀ ਠੰਢ ਦੂਰ ਕਰਨ ਵਾਸਤੇ ਅੱਗ ਸੇਕਦੇ ਵੀ ਨਜ਼ਰ ਆਏ ।