ਮਜੀਠੀਆ ਨੂੰ ਅੰਦਰ ਕਰਨ 'ਚ ਸਾਡੀ ਸਰਕਾਰ ਨਾਕਾਮ ਰਹੀ ਹੈ : ਸੁਖਜਿੰਦਰ ਰੰਧਾਵਾ - ਮਜੀਠੀਆ ਨੂੰ ਅੰਦਰ ਕਰਨ 'ਚ ਸਾਡੀ ਸਰਕਾਰ ਨਾਕਾਮ ਰਹੀ ਹੈ
ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕਮਜ਼ੋਰੀ ਰਹੀ ਹੈ ਕਿ ਉਹ ਮਜੀਠਿਆ ਨੂੰ ਨਸ਼ੇ ਦੇ ਮੁੱਦੇ ਵਿੱਚ ਅੰਦਰ ਕਰਨ ਵਿੱਚ ਨਾਕਾਮ ਰਹੀ ਹੈ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚਾਹੇ ਵਿਧਾਇਕਾਂ ਦੇ ਰੂਮ ਅਲਾਟਮੈਂਟ ਦਾ ਮੁੱਦਾ ਹੋਵੇ ਜਾਂ ਫਿਰ ਆਰਟੀਓ ਦਾ ਮਸਲਾ ਹੋਵੇ ਇਸ ਨੂੰ ਲੈ ਕੇ ਵੀ ਆਪਣੀ ਹੀ ਸਰਕਾਰ ਉੱਤੇ ਕਈ ਸਵਾਲ ਚੁੱਕੇ।