ਮੁੱਖ ਮੰਤਰੀ ਦੀ ਨਵੀਂ ਟੀਮ ਬਹੁਤ ਤੇਜ਼ੀ ਨਾਲ ਕੰਮ ਕਰੇਗੀ: ਗੁਰਕੀਰਤ ਕੋਟਲੀ
ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਨਵੀਂ ਕੈਬਨਿਟ ਦਾ ਵਿਸਥਾਰ ਹੋ ਚੁਕਿਆ ਹੈ। ਜਿਸਦੇ ਤਹਿਤ ਅੱਜ 15 ਕੈਬਨਿਟ ਮੰਤਰੀਆਂ ਦੁਆਰਾ ਸੌਂਹ ਚੁੱਕੀ ਗਈ। ਕੈਬਨਿਟ ਮੰਤਰੀਆਂ ਵਿੱਚ 8 ਪੁਰਾਣੇ ਅਤੇ 7 ਨਵੇਂ ਚਿਹਰੇ ਸ਼ਾਮਲ ਹਨ। ਗੁਰਕੀਰਤ ਸਿੰਘ ਕੋਟਲੀ (Gurkeerat Singh Kotli) ਦਾ ਨਾਂ ਵੀ ਨਵੇਂ ਚਿਹਰਿਆਂ ਵਿੱਚ ਦਰਜ ਹੈ। ਸੌਂਹ ਚੁੱਕ ਸਮਾਗਮ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੀ ਨਵੀਂ ਟੀਮ ਚੁਣ ਲਈ ਗਈ ਹੈ, ਜੋ ਕਿ ਪੂਰੀ ਮਿਹਨਤ ਅਤੇ ਤੇਜ਼ੀ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਚ ਭਾਵੇ ਸਮਾਂ ਥੋੜਾ ਰਹਿ ਗਿਆ ਹੈ ਪਰ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਕੰਮ ਨੂੰ ਲੈ ਕੇ ਬਹੁਤ ਪੌਜੀਟਿਵ ਹੈ।