CM ਚੰਨੀ ਨੂੰ ਆਇਆ ਗੁੱਸਾ ! ਪ੍ਰੈਸ ਬ੍ਰੀਫਿੰਗ ਛੱਡੀ ਅੱਧ ਵਿਚਾਲੇ - Punjab Polls
ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੁਭਾਅ ਆਮ ਤੌਰ 'ਤੇ ਸ਼ਾਂਤ ਹੈ। ਹਾਲਾਂਕਿ, ਅਚਾਨਕ ਵਾਪਰੇ ਘਟਨਾਕ੍ਰਮ ਵਿੱਚ, ਚੰਨੀ ਗੁੱਸੇ ਵਿੱਚ ਆ ਗਏ ਅਤੇ ਪ੍ਰੈਸ ਬ੍ਰੀਫਿੰਗ ਅੱਧ ਵਿਚਾਲੇ ਛੱਡ ਗਏ। ਇਹ ਘਟਨਾ ਅੰਮ੍ਰਿਤਸਰ ਦੀ ਹੈ। ਰਾਹੁਲ ਗਾਂਧੀ ਦੇ ਦੌਰੇ ਤੋਂ ਠੀਕ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਹੋਏ ਸੀਐਮ ਚੰਨੀ ਸ਼ਾਂਤ ਨਜ਼ਰ ਆਏ, ਪਰ ਸਿਰਫ਼ 50 ਸਕਿੰਟਾਂ ਬਾਅਦ ਹੀ ਚੰਨੀ ਅਚਾਨਕ ਪ੍ਰੈਸ ਬ੍ਰੀਫਿੰਗ ਛੱਡ ਕੇ ਚਲੇ ਗਏ। ਇਸ ਦੌਰਾਨ ਕੁਝ ਮੀਡੀਆਕਰਮੀ ਸ਼ਾਇਦ ਚੰਨੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਰੌਲੇ-ਰੱਪੇ ਵਿੱਚ ਮੀਡੀਆ ਦੀ ਆਵਾਜ਼ ਜਾਂ ਸਵਾਲ ਨੂੰ ਠੀਕ ਤਰ੍ਹਾਂ ਸੁਣਿਆ ਨਹੀਂ ਜਾ ਸਕਿਆ। ਵੀਡੀਓ ਦੇ ਆਖ਼ਰੀ ਕੁਝ ਸਕਿੰਟਾਂ ਵਿੱਚ, ਕੁਝ ਪੱਤਰਕਾਰਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, "ਕੋਈ ਦੋ ਮਿੰਟ ਲਈ ਚੁੱਪ ਨਹੀਂ ਰਹਿ ਸਕਦਾ, ਅਪਨਾ ਸੀਐਮ ਹੈ ਯਾਰ"। ਦੱਸਣਯੋਗ ਹੈ ਕਿ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਾਬਕਾ ਸੀਐਮ ਅਮਰਿੰਦਰ ਸਿੰਘ ਨੇ ਚੰਨੀ 'ਤੇ ਔਰਤਾਂ ਨਾਲ ਛੇੜਛਾੜ ਵਰਗੇ ਗੰਭੀਰ ਦੋਸ਼ ਲਗਾਏ ਸਨ। ਅਜਿਹੇ 'ਚ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਘਟਨਾ ਨਾਲ ਜੁੜੇ ਸਵਾਲ 'ਤੇ ਸੀਐੱਮ ਚੰਨੀ ਗੁੱਸੇ 'ਚ ਆ ਗਏ।