CM ਚੰਨੀ ਨੇ ਰਸਤੇ ‘ਚ ਰੋਕ ਨਵ-ਵਿਆਹੇ ਜੋੜੇ ਨੂੰ ਦਿੱਤਾ ਸ਼ਗਨ - ਸ਼ਗਨ ਦੀ ਵੀਡੀਆ ਸੋਸ਼ਲ ਮੀਡੀਆ ਉੱਪਰ ਵਾਇਰਲ
ਬਠਿੰਡਾ: ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਲਗਾਤਾਰ ਸੁਰਖੀਆਂ ਚ ਹਨ। ਚੰਨੀ ਵੱਲੋਂ ਲਗਾਤਾਰ ਪੰਜਾਬ ਦੇ ਹਰ ਵਰਗ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਜਿਸ ਕਰਕੇ ਚੰਨੀ ਦੀ ਚਰਚਾ ਮੀਡੀਆ ਤੋਂ ਲੈਕੇ ਪੰਜਾਬ ਦੇ ਘਰ ਘਰ ਵਿੱਚ ਹੋਣ ਲੱਗੀ ਹੈ। ਪਿਛਲੇ ਦਿਨ੍ਹੀ ਚਰਨਜੀਤ ਚੰਨੀ ਵੱਲੋਂ ਕਿਸਾਨੀ ਮਮਲੇ ਨੂੰ ਲੈਕੇ ਬਠਿੰਡਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਪਿੰਡ ਮੰਡੀ ਕਲਾ ਦੇ ਵਿੱਚ ਇੱਕ ਗਰੀਬ ਨਵ ਵਿਆਹਿਆ ਜੋੜਾ ਵੇਖਿਆ। ਉਨ੍ਹਾਂ ਜੋੜੇ ਨੂੰ ਵੇਖ ਆਪਣੀ ਗੱਡੀ ਰੁਕਵਾਈ ਅਤੇ ਉਸ ਵਿਆਹੇ ਜੋੜੇ ਨੂੰ ਸ਼ਗਨ ਦਿੱਤਾ ਤੇ ਵਿਆਹ ਦੀਆਂ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਵੱਲੋਂ ਗਰੀਬ ਪਰਿਵਾਰ ਨੂੰ ਦਿੱਤੇ ਇਸ ਸ਼ਗਨ ਦੀ ਵੀਡੀਆ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਚੰਨੀ ਜਿੱਥੇ ਵਿਆਹੇ ਜੋੜੇ ਨੂੰ ਵਧਾਈ ਦਿੰਦੇ ਵਿਖਾਈ ਦਿੱਤੇ ਉੱਥੇ ਹੀ ਪਰਾਂਤ ਦੇ ਵਿੱਚ ਆਪਣਾ ਮੂੰਹ ਮਿੱਠਾ ਕਰਦੇ ਵੀ ਵਿਖਾਈ ਦੇ ਦਿੱਤੇ।