ਸੀਐੱਮ ਕੈਪਟਨ ਖ਼ਿਲਾਫ ਗ਼ਲਤ ਸ਼ਬਦਾਬਲੀ ਲਿਖਣ ਵਾਲੇ ਕਾਬੂ - writers against Captain
ਖੰਨਾ:ਬੀਤੇ ਦਿਨੀ ਹਾਈਵੇਅ ਦੇ ਲੱਗੇ ਐੱਲ.ਈ.ਡੀ. ਬੋਰਡ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਭੱਦੀ ਸ਼ਬਦਾਵਲੀ ਲਿਖਣ ਵਾਲੇ 2 ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਐੱਸ.ਪੀ. (ਡੀ) ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਇਹ ਦੋਵਾਂ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ। ਅਤੇ ਇਹ ਐੱਲ.ਈ.ਡੀ. ਦਾ ਹੀ ਕੰਮ ਕਰਦੇ ਹਨ। ਉਸ ਦਿਨ ਇਹ ਹਿਮਾਚਲ ਤੋਂ ਬੋਰਡ ਲੱਗਾ ਕੇ ਵਾਪਸ ਲੁਧਿਆਣਾ ਜਾ ਰਹੇ ਸਨ। ਅਤੇ ਇਨ੍ਹਾਂ ਨੇ ਢਾਬੇ ‘ਤੇ ਬੈਠ ਕੇ ਹੀ ਐੱਲ.ਈ.ਡੀ. ਨੂੰ ਹੈਕ ਕਰ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕੀਤਾ ਹੈ। ਉਨ੍ਹਾਂ ਕਿਹਾ, ਕਿ ਰਿਮਾਂਡ ਦੌਰਾਨ ਉਨ੍ਹਾਂ ਤੋਂ ਘਟਨਾ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
Last Updated : Aug 13, 2021, 7:43 PM IST