'ਕੋਰੋਨਾ ਮਹਾਂਮਾਰੀ ਦੌਰਾਨ ਯੋਧਿਆਂ ਵਾਂਗ ਡਟੀਆਂ ਮਾਵਾਂ ਨੂੰ ਸਲਾਮ' - ਕੌਮਾਂਤਰੀ ਮਾਂ ਦਿਹਾੜਾ
ਚੰਡੀਗੜ੍ਹ: ਕੌਮਾਂਤਰੀ ਮਾਂ ਦਿਹਾੜੇ 'ਤੇ ਮੁੱਖ ਮੰਤਰੀ ਕੈਪਟਨ ਨੇ ਦੇਸ਼ ਦੀ ਸਭ ਔਰਤਾਂ ਨੂੰ ਸਮਰਪਿਤ ਇੱਕ ਵੀਡੀਓ ਆਪਣੇ ਟਵੀਟਰ ਤੋਂ ਸਾਂਝੀ ਕੀਤੀ ਹੈ। ਵੀਡੀਓ 'ਚ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ 'ਤੇ ਯੋਧੇ ਵਾਂਗ ਡਟੀ ਔਰਤਾਂ ਅਤੇ ਘਰ ਦੀ ਜ਼ਿੰਮੇਵਾਰੀਆਂ ਨਾਲ ਲੈਸ ਔਰਤਾਂ ਨੂੰ ਆਪਣਾ ਕੰਮ ਤਨਦੇਹੀ ਨਾਲ ਨਿਭਾਉਣ 'ਤੇ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਕੈਪਟਨ ਨੇ ਟਵੀਟ ਰਾਹੀਂ ਇਨ੍ਹਾਂ ਕੋਰੋਨਾ ਯੋਧਿਆਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਸੇਵਾ ਨਿਭਾ ਰਹੀਆਂ ਕਈ ਅਜਿਹੀਆਂ ਉਦਾਹਰਨਾਂ ਮਿਲ ਜਾਣਗੀਆਂ ਜੋ ਮਾਂ ਆਪਣੇ ਬੱਚਿਆਂ ਅਤੇ ਘਰ ਪਰਿਵਾਰ ਛੱਡ ਮਨੁੱਖਤਾ ਦੀ ਸੇਵਾ 'ਚ ਲੱਗੀਆਂ ਹੋਈਆਂ ਹਨ। ਮੁੱਖ ਮੰਤਰੀ ਕੈਪਟਨ ਨੇ ਇਸ ਵੀਡੀਓ ਰਾਹੀਂ ਜਿੱਥੇ ਦੇਸ਼ ਦੀ ਔਰਤਾਂ ਨੂੰ ਸਲਾਮ ਕੀਤਾ ਹੈ।