ਖੇਤੀ ਕਾਨੂੰਨ ਦੇ ਰੋਸ 'ਚ ਯੂਥ ਕਲੱਬ ਵੱਲੋਂ ਐਵਾਰਡ ਤੇ ਰਾਸ਼ੀ ਮੋੜਣ ਦਾ ਫ਼ੈਸਲਾ - ਖੇਤੀ ਕਾਨੂੰਨ ਦੇ ਰੋਸ ਵਜੋਂ
ਨਵਾਂਸ਼ਹਿਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ ਵਿੱਚ ਬਾਬਾ ਦੁੱਧਾਧਾਰੀ ਵੈੱਲਫੇਅਰ ਤੇ ਸਪੋਰਟਸ ਕਲੱਬ ਮਹਿਤਪੁਰ ਉਲੱਦਣੀ ਨੇ ਮਨਿਸਟਰੀ ਆਫ਼ ਯੂਥ ਅਫੇਅਰਜ਼ ਐਂਡ ਸਪੋਰਟਸ (ਭਾਰਤ ਸਰਕਾਰ ਦੇ ਅਦਾਰੇ) ਵੱਲੋਂ ਨਹਿਰੂ ਯੂਵਾ ਕੇਂਦਰ ਰਾਹੀਂ 2012-13 ਦੌਰਾਨ ਦਿੱਤੇ ਬੈਸਟ ਯੂਥ ਕਲੱਬ ਐਵਾਰਡ ਅਤੇ 10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨੂੰ ਵੀ ਵਾਪਸ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕਲੱਬ ਦੇ ਅਹੁਦੇਦਾਰਾਂ ਵੱਲੋਂ ਐੱਸ.ਡੀ.ਐੱਮ ਬਲਾਚੌਰ ਦੀਪਕ ਰੁਹੇਲਾ ਰਾਹੀਂ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਨੂੰ ਇਹ ਐਵਾਰਡ ਅਤੇ ਨਕਦ ਰਾਸ਼ੀ ਦਾ ਚੈੱਕ ਵਾਪਸ ਭੇਜਿਆ ਗਿਆ ਹੈ।