ਬੁਢਲਾਡਾ ਵਿਖੇ ਲੱਗੀ ਕੱਪੜੇ ਦੀ ਦੁਕਾਨ ਨੂੰ ਅੱਗ, ਲੱਖਾਂ ਦਾ ਨੁਕਸਾਨ - latest mansa news
ਮਾਨਸਾ ਦੇ ਕਸਬਾ ਬਰਾੜਾ ਵਿਖੇ ਹਨੂੰਮਾਨ ਮੰਦਿਰ ਦੇ ਨੇੜੇ ਕੱਪੜੇ ਦੀ ਦੁਕਾਨ ਵਿੱਚ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਕਸਬੇ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਦੇ ਕਾਰਨ ਤਿੰਨ ਦੁਕਾਨਾਂ ਵਿੱਚ ਅੱਗ ਫੈਲ ਗਈ ਜਿਸ ਦੇ ਕਾਰਨ 50 ਲੱਖ ਰੁਪਏ ਦੇ ਕਰੀਬ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਬੇਸ਼ੱਕ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਲੋਕਾਂ ਨੇ ਸਬ-ਡਿਵੀਜ਼ਨ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਰੋਸ ਜ਼ਾਹਿਰ ਕਰਦੇ ਹੋਏ ਸਰਕਾਰ ਤੋਂ ਤੁਰੰਤ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੇਣ ਦੀ ਮੰਗ ਕੀਤੀ ਹੈ।