ਮੌਸਮ ਦੇ ਬਦਲਿਆ ਮਿਜਾਜ਼, ਕਿਸਾਨ ਪ੍ਰੇਸ਼ਾਨ - ਕਿਸਾਨਾਂ ਦੀਆਂ ਵਧਾਈਆਂ ਪ੍ਰੇਸ਼ਾਨੀਆਂ
ਬਠਿੰਡਾ: ਬੀਤੀ ਰਾਤ ਪਏ ਮੀਂਹ ਤੋਂ ਬਾਅਦ ਦਾਣਾ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਥੱਲੇ ਪਈ ਕਣਕ ਵਿੱਚ ਨਮੀ ਵਧਣ ਦੇ ਆਸਾਰ ਵਧ ਗਏ ਹਨ। ਇਸ ਕਾਰਨ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਪੁਖਤਾ ਪ੍ਰਬੰਧ ਦੇ ਦਾਅਵੇ ਕਰ ਰਹੀ ਹੈ ਪ੍ਰੰਤੂ ਹਾਲੇ ਤੱਕ ਮੰਡੀਆਂ ਵਿੱਚ ਬਾਰਦਾਨਾ ਅਤੇ ਲਿਫਟਿੰਗ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਮੰਡੀਆਂ ਵਿੱਚ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਮੇਂ ਸਿਰ ਮੰਡੀਆਂ ਵਿੱਚ ਬਾਰਦਾਨਾ ਅਤੇ ਲਿਫਟਿੰਗ ਕਰਵਾਈ ਜਾਂਦੀ ਤਾਂ ਅੱਜ ਉਨ੍ਹਾਂ ਦੀ ਫ਼ਸਲ ਖੁੱਲ੍ਹੇ ਅਸਮਾਨ ਥੱਲੇ ਖ਼ਰਾਬ ਨਾ ਹੁੰਦੀ।