ਜਲਾਲਾਬਾਦ ’ਚ ਜਾਗੋ ਦੌਰਾਨ ਹੋਈ ਝੜਪ, ਕਈ ਜਖ਼ਮੀ - in Jalalabad during Jago
ਫ਼ਾਜ਼ਿਲਕਾ: ਮੁਹੱਲਾ ਰਾਜਪੂਤਾਂ ਵਿੱਚ ਇੱਕ ਵਿਆਹ ਸਮਾਗਮ ਨੂੰ ਲੈ ਕੇ ਰੱਖੇ ਗਏ ਲੇਡੀ ਸੰਗੀਤ ਦੌਰਾਨ ਉਦੋਂ ਕਿਰਕਿਰੀ ਹੋ ਗਈ, ਜਦੋਂ ਗਲੀ ਵਿੱਚ ਖੜ੍ਹੇ ਮੋਟਰਸਾਈਕਲ ਲੈ ਕੇ ਦੋ ਧਿਰਾਂ ’ਚ ਤਕਰਾਰ ਹੋ ਗਿਆ। ਉਕਤ ਘਟਨਾ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਅੰਕੁਸ਼ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਘਰ ਵਿਆਹ ਰੱਖਿਆ ਹੋਇਆ ਸੀ, ਇਸ ਦੇ ਚੱਲਦਿਆਂ ਲੇਡੀਜ਼ ਸੰਗੀਤ ਦੌਰਾਨ ਗਲੀ ਵਿੱਚ ਆ ਕੇ ਕੁਝ ਲੋਕਾਂ ਦੁਆਰਾ ਗਲੀ-ਗਲੋਚ ਸ਼ੁਰੂ ਕਰ ਦਿੱਤਾ ਗਿਆ। ਦੋਹਾਂ ਧਿਰਾਂ ਵੱਲੋਂ ਲਗਾਏ ਗਏ ਇਲਜ਼ਾਮ ਆਪੋ ਆਪਣੀ ਜਗ੍ਹਾ ’ਤੇ ਹਨ ਪਰ ਸੀਸੀਟੀਵੀ ਕੈਮਰੇ ਦੀ ਵਾਇਰਲ ਹੋ ਰਹੀ ਫੁਟੇਜ ਕੁਝ ਹੋਰ ਹੀ ਦੱਸਦੀ ਹੈ।