ਕਣਕ ਦੀ ਪਰਚੀ ਵੰਡਦੇ ਸਮੇਂ ਦੋ ਧਿਰਾਂ 'ਚ ਹੋਈ ਝੜਪ, ਵਿਅਕਤੀ ਦੀ ਮੌਤ - ਸਰਕਾਰੀ ਕਣਕ ਦੀ ਵੰਡ
ਕਪੂਰਥਲਾ: ਸ਼ਹਿਰ ਦੇ ਮੁਹੱਲਾ ਉੱਚਾ ਧੋਡਾ 'ਚ ਸਰਕਾਰੀ ਕਣਕ ਦੀ ਪਰਚੀਆਂ ਨੂੰ ਲੈ ਕੇ ਦੋ ਧਿਰਾਂ 'ਚ ਝੜਪ ਹੋਈ ਸੀ ਜਿਸ 'ਚ ਡਿਪੋ ਹੋਲਡਰ ਦੇ ਭਰਾ ਦੀ ਮੌਤ ਹੋ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਡਿਪੋ ਹੋਲਡਰ ਦਾ ਭਰਾ ਮੁਹੱਲੇ ਵਿੱਚ ਲੱਭਪ੍ਰਾਪਤੀ ਲੋਕਾਂ ਨੂੰ ਕਣਕ ਦੀਆਂ ਪਰਚੀਆਂ ਦੇ ਰਿਹਾ ਸੀ। ਚਸ਼ਮਦੀਦ ਨੇ ਦੱਸਿਆ ਕਿ ਪਰਚੀਆਂ ਵੰਡਦੇ ਸਮੇਂ ਮੁਲਜ਼ਮ ਪਰਿਵਾਰ ਨੇ ਕਣਕ ਦੀ ਪਰਚੀ ਦੀ ਮੰਗੀ ਤਾਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਕਣਕ ਦੀ ਤਿਆਰ ਹੋਈ ਸੂਚੀ ਦੇ ਵਿੱਚ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਕਣਕ ਦੀ ਪਰਚੀ ਨਹੀਂ ਦਿੱਤੀ ਜਾਵੇਗੀ। ਇਸ ਮਗਰੋਂ ਡਿਪੋ ਹੋਲਡਰ ਦੀ ਇੱਕ ਪਰਿਵਾਰ ਨਾਲ ਝੜਪ ਹੋ ਗਈ ਜਿਸ 'ਚ ਡਿਪੋ ਹੋਲਡਰ ਦੇ ਭਰਾ ਦੀ ਮੌਤ ਹੋ ਗਈ ਹੈ। ਇਸ ਮਾਮਲੇ 'ਤੇ ਕਾਰਵਾਈ ਕਰਦੇ ਪੁਲਿਸ ਨੇ ਇੱਕ ਔਰਤ ਤੇ ਸਮੇਤ 3 ਵਿਅਕਤੀਆਂ 'ਤੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਦੀ ਕਾਰਵਾਈ ਮ੍ਰਿਤਕ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।